ਕਿਸਾਨ ਅਤੇ ਹੋਰ ਸੰਘਰਸ਼ਸੀਲ ਜਥੇਬੰਦੀਆਂ ਖਡ਼੍ਹੀਆਂ ਹੋਈਆਂ ਟੋਲ ਵਰਕਰਾਂ ਦੇ ਹੱਕ ਵਿਚ, ਮੈਨੇਜਮੈਂਟ ਵਿਰੁੱਧ ਕੀਤੀ ਨਾਅਰੇਬਾਜ਼ੀ

Tuesday, Sep 22, 2020 - 06:50 PM (IST)

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਤੋਂ ਨਾਭਾ ਨੂੰ ਜਾਂਦੀ ਸੜਕ ਉਪਰ ਪਿੰਡ ਮਾਝੀ ਵਿਖੇ ਸਥਿਤ ਟੋਲ ਪਲਾਜ਼ਾ ਉਪਰ ਟੋਲ ਪਲਾਜਾ ਵਰਕਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਰੋਸ ਧਰਨੇ ਦਿੱਤੇ ਜਾ ਰਹੇ। ਇਹ ਰੋਸ ਧਰਨੇ ਟੋਲ ਪਲਾਜਾ ਮੈਨੇਜਮੈਂਟ ਵੱਲੋਂ ਕਥਿਤ ਤੌਰ ’ਤੇ ਵਰਕਰਾਂ ਵੱਲੋਂ ਆਪਣੇ ਬਕਾਏ ਮੰਗਣ ’ਤੇ ਵਰਕਰਾਂ ਨੂੰ ਜਬਰੀ ਨੌਕਰੀਓਂ ਹਟਾਉਣ ਦੇ ਫਰਮਾਨ ਜਾਰੀ ਕਰਨ ਦੇ ਰੋਸ ਵੱਜੋਂ  ਦਿੱਤੇ ਜਾ ਰਹੇ ਹਨ।  ਇਨ੍ਹਾਂ  ਰੋਸ ਧਰਨੇ ਨੂੰ ਅੱਜ ਉਸ ਸਮੇਂ ਵੱਡਾ ਬੱਲ ਮਿਲਿਆ ਜਦੋਂ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਵੱਖ ਵੱਖ ਸੰਘਰਸ਼ਸੀਲ ਜਥੇਬੰਦੀਆਂ ਨੇ ਇਸ ਰੋਸ ਧਰਨੇ ਦੀ ਹਮਾਇਤ ਕਰਦਿਆਂ ਇਸ ਰੋਸ ਧਰਨੇ ’ਚ ਸ਼ਾਮਿਲ ਹੋ ਕੇ ਟੋਲ ਪਲਾਜਾ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮਾਝੀ ਟੋਲ ਪਲਾਜਾ ਟੀ.ਸੀ.ਆਈ.ਐਲ ਕੰਪਨੀ ਦੇ ਵਰਕਰਾਂ ਨੇ ਧਰਨੇ ਦੌਰਾਨ ਰੋਸ ਪ੍ਰਦਰਸ਼ਨ ਕਰ ਟੋਲ ਪਲਾਜਾ ਵਹੀਕਲ ਚਾਲਕਾਂ ਲਈ ਫ੍ਰੀ ਕਰ ਦਿੱਤਾ।

ਇਸ ਮੌਕੇ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਅਤੇ ਮਾਲਵਾ ਜੋਨ ਦੇ ਟੋਲ ਪਲਾਜਾ ਵਰਕਰਾਂ ਨੇ ਹਿੱਸਾ ਲਿਆ ਵਰਕਰਾਂ ਨੇ ਰੋਸ ਪ੍ਰਦਰਸ਼ਨ ਮੌਕੇ ਕਿਹਾ ਕਿ ਟੋਲ ਪਲਾਜ਼ਾ ਕੰਪਨੀ ਟੀ.ਸੀ.ਆਈ.ਐਲ ਮੈਨੇਜਮੈਂਟ ਸ਼ਰੇਆਮ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਸਾਡਾ ਸ਼ੋਸ਼ਣ ਕਰ ਰਹੀ ਹੈ।  ਲੰਮੇ ਸਮੇਂ ਤੋਂ ਸਾਡੇ ਵਰਕਰਾਂ ਦੇ ਲੱਖਾਂ ਰੁਪਏ ਬਕਾਏ ਦੀ ਅਦਾਇਗੀ ਨਹੀਂ ਕੀਤੀ ਗਈ। ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ। ਬਕਾਏ ਮੰਗਣ ਵਾਲੇ ਵਰਕਰਾਂ ਨੂੰ ਜਬਰੀ ਨੌਕਰੀਓਂ ਹਟਾਉਣ ਦੇ ਫਰਮਾਨ ਜਾਰੀ ਕਰ ਦਿੱਤੇ ਗਏ ਅਤੇ ਬਾਹਰੀ ਸਟੇਟਾਂ ਤੋਂ ਵਰਕਰ ਲਿਆ ਕੇ ਲੋਕਲ ਪੰਜਾਬੀ ਵਰਕਰਾਂ ਨੂੰ ਹਟਾਇਆ ਜਾ ਰਿਹਾ ਹੈ। 10 ਸਾਲਾਂ ਤੋਂ ਨੌਕਰੀ ਕਰ ਰਹੇ ਵਰਕਰਾਂ ਨੂੰ ਕੋਰੋਨਾ ਦੀ ਆੜ ’ਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਬਲਦ, ਨਛੱਤਰ ਸਿੰਘ ਝਨੇੜੀ ਸੀਨੀਅਰ ਮੀਤ ਪ੍ਰਧਾਨ, ਗੁਰਤੇਜ ਸਿੰਘ ਝਨੇੜੀ ਪ੍ਰਧਾਨ ਸਾਬਕਾ ਟਰੱਕ ਯੂਨੀਅਨ ਭਵਾਨੀਗੜ੍ਹ, ਆਮ ਆਦਮੀ ਪਾਰਟੀ ਦੀ ਜ਼ਿਲਾ ਆਗੂ ਨਰਿੰਦਰ ਕੌਰ ਭਰਾਜ, ਦਰਸ਼ਨ ਸਿੰਘ ਲਾਡੀ ਮੀਤ ਪ੍ਰਧਾਨ ਟੋਲ ਪਲਾਜਾ ਵਰਕਰ ਯੂਨੀਅਨ, ਪੰਜਾਬ ਪੱਲੇਦਾਰ ਮਜਦੂਰ ਦਲ ਦੇ ਪ੍ਰਧਾਨ ਰਾਮ ਸਿੰਘ ਮਟਰਾਂ, ਪੰਜਾਬ ਚੌਂਕੀਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮਾਝੀ ਅਤੇ ਕਿਸਾਨ ਆਗੂ ਕੁਲਵਿੰਦਰ ਸਿੰਘ ਮਾਝਾ ਨੇ ਕਿਹਾ ਕਿ ਕੰਪਨੀ ਵੱਲੋਂ ਇਥੋਂ ਦੇ ਲੋਕਲ ਪਿੰਡਾਂ ਦੇ ਵਰਕਰਾਂ ਨੂੰ ਨੌਕਰੀ ਤੋਂ ਕੱਢ ਕੇ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਨੂੰ ਨੌਕਰੀ ਉਪਰ ਰੱਖਣ ਦੀ ਜੋ ਪ੍ਰਕਿਰਿਆਂ ਚਲਾਈ ਜਾ ਰਹੀ ਹੈ ਉਸ ਨੂੰ ਕਿਸੇ ਵੀ ਹਾਲ ’ਚ ਬਰਦਾਸਤ ਨਹੀਂ ਕੀਤਾ ਜਾਵੇਗਾ।

ਇਥੇ ਹਰ ਸੰਸਥਾਂ ਅਤੇ ਵਪਾਰਕ ਅਦਾਰੇ ’ਚ ਰੋਜ਼ਗਾਰ ਦਾ ਪਹਿਲਾਂ ਹੱਕ ਇਥੋਂ ਦੇ ਲੋਕਲ ਨੌਜਵਾਨਾਂ ਦਾ ਹੈ। ਇਸ ਲਈ ਕੰਪਨੀ ਵੱਲੋਂ ਇਨ੍ਹਾਂ ਵਰਕਰਾਂ ਨੂੰ ਨੌਕਰੀ ਤੋਂ ਕੱਢੇ ਜਾਣ ਸਬੰਧੀ ਦਿੱਤੇ ਗਏ ਨੋਟਿਸ ਗਲਤ ਹਨ। ਜਿਨ੍ਹਾਂ ਨੂੰ ਕੰਪਨੀ ਨੂੰ ਤੁਰੰਤ ਵਾਪਸ ਲੈ ਕੇ ਇਨ੍ਹਾਂ ਵਰਕਰਾਂ ਨੂੰ ਹੀ ਨੌਕਰੀ ਉਪਰ ਬਹਾਲ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਪਿਛਲੇ ਬਕਾਏ ਦੀ ਰਾਸ਼ੀ ਦੀ ਜਲਦ ਅਦਾਇਗੀ ਕਰਨੀ ਚਾਹੀਦੀ ਹੈ। ਜੇਕਰ ਟੋਲ ਪਲਾਜ਼ਾ ਕੰਪਨੀ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੁਚੇਤ ਨਹੀਂ ਹੁੰਦੀ ਤਾਂ ਇਥੇ ਇਲਾਕੇ ਦੀਆਂ ਸਮੂਚੀਆਂ ਸੰਘਰਸ਼ਸੀਲ ਜਥੇਬੰਦੀਆਂ ਵੱਲੋਂ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਟੋਲ ਕੰਪਨੀ ਦੀ ਹੋਵੇਗੀ।

ਇਸ ਮੌਕੇ ਅੰਗਰੇਜ਼ ਸਿੰਘ ਮਾਝੀ ਕਿਸਾਨ ਯੂਨੀਅਨ ਡਕੋਂਦਾ, ਗੁਰਪ੍ਰੀਤ ਸਿੰਘ ਮਾਝੀ, ਮਹੇਸ਼ ਕੁਮਾਰ ਮਾਝੀ, ਸਤਨਾਮ ਸਿੰਘ, ਮਾਝੀ ਟੋਲ ਪਲਾਜਾ ਵਰਕਰ ਯੂਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ, ਕਾਲਾ ਝਾੜ ਟੋਲ ਪਲਾਜ਼ਾ ਵਰਕਰ ਯੂਨੀਅਨ ਪ੍ਰਧਾਨ ਦਵਿੰਦਰਪਾਲ ਸਿੰਘ ਭੱਟੀ, ਅਮਨ ਸਰਮਾ, ਮਨਪ੍ਰੀਤ ਸਿੰਘ, ਸਤਗੁਰ ਸਿੰਘ, ਮਨਪ੍ਰੀਤ ਸਿੰਘ ਚਹਿਲ ਟੋਲ, ਛਿੰਦਾ ਸਿੰਘ, ਪ੍ਰਦੀਪ ਸਿੰਘ, ਗੁਰਦੀਪ ਸਿੰਘ, ਹਰਮਨਜੀਤ ਸਿੰਘ ਚਹਿਲ ਟੋਲ ਪਲਾਜਾ, ਹਰਦੀਪ ਸਿੰਘ ਸਤਨਾਮ ਸਿੰਘ, ਤਰੁਣ ਕੁਮਾਰ, ਸੁਨੀਲ ਕੁਮਾਰ, ਕੁਲਦੀਪ ਸਿੰਘ, ਗੁਰਮੀਤ ਸਿੰਘ ਕਾਲਾ ਝਾੜ, ਗੁਰਵਿੰਦਰ ਸਿੰਘ, ਜਗਤਾਰ ਸਿੰਘ ਅਤੇ ਜਸਵੰਤ ਸਿੰਘ ਆਦਿ ਸ਼ਾਮਲ ਸਨ ।


Harinder Kaur

Content Editor

Related News