ਲੱਖਾਂ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ-ਟਰਾਲੀਆਂ ''ਤੇ ਗੱਡੀਆਂ ਸਣੇ ਦਿੱਲੀ ਵੱਲ ਕੀਤਾ ਕੂਚ

11/26/2020 2:26:53 PM

ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਨੀਲੋਂ ਪੁੱਲ ਉਪਰ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਲੱਖਾਂ ਕਿਸਾਨ ਹਜ਼ਾਰਾਂ ਟਰੈਕਟਰ-ਟਰਾਲੀਆਂ ਸਮੇਤ ਦਿੱਲੀ ਵੱਲ ਕੂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ’ਚ ਅੰਦੋਲਨ ਪ੍ਰਤੀ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜੋ ਆਪਣੇ ਨਾਲ ਪੂਰਾ ਰਾਸ਼ਨ-ਪਾਣੀ ਲੈ ਕੇ ਰਵਾਨਾ ਹੋਏ ਹਨ।

ਇਹ ਵੀ ਪੜ੍ਹੋ : ਲੁਧਿਆਣਾ : ਇਕੱਠੇ ਹੋਇਆ ਪਰਿਵਾਰ ਦੇ ਚਾਰੇ ਮੈਂਬਰਾਂ ਦਾ ਸਸਕਾਰ, ਪੋਸਟਮਾਰਟਮ 'ਚ ਹੋਏ ਅਹਿਮ ਖ਼ੁਲਾਸੇ

ਲੱਖੋਵਾਲ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਪੰਜਾਬੀਆਂ ਨਾਲ ਮਾੜਾ ਵਰਤਾਅ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਸਰਹੱਦ ’ਤੇ ਰੋਕ ਕੇ ਉਨ੍ਹਾਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਕਿਹੜੇ ਹੱਕਾਂ ਨਾਲ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਕਿਉਂਕਿ ਖੱਟੜ ਸਰਕਾਰ ਨੂੰ ਯਾਦ ਕਰ ਲੈਣਾ ਚਾਹੀਦਾ ਹੈ ਕਿ ਭਜਨ ਲਾਲ ਦੀ ਕਾਂਗਰਸ ਸਰਕਾਰ ਨੇ ਵੀ ਪੰਜਾਬੀਆਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ ਫਿਰ ਉਸ ਸਰਕਾਰ ਦਾ ਹਾਲ ਵੀ ਸਾਹਮਣੇ ਹੈ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਦਾ ਜ਼ਾਲਮ ਸਹੁਰਿਆਂ ਨਾਲ ਪਿਆ ਵਾਹ, ਅਸ਼ਲੀਲ ਵੀਡੀਓ ਬਣਾਉਣ ਤੱਕ ਪੁੱਜੀਆਂ ਗੱਲਾਂ

ਲੱਖੋਵਾਲ ਨੇ ਦੱਸਿਆ ਪੰਜਾਬ ਦੇ ਦੀਆਂ ਸਰਹੱਦਾਂ ’ਤੇ ਸਾਡੇ ਵਰਕਰ ਟਰਾਲੀਆਂ ਸਮੇਤ ਪਹੁੰਚ ਰਹੇ ਹਨ ਅਤੇ ਉਹ ਖੁਦ ਅੱਜ ਚੰਡੀਗੜ੍ਹ ਤੋਂ ਅੰਬਾਲਾ ਹਾਈਵੇਅ 'ਤੇ 1000 ਟਰਾਲੀਆਂ ਤੇ 200 ਗੱਡੀਆਂ ਸਮੇਤ ਦਿੱਲੀ ਨੂੰ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਇਸ ਹਾਈਵੇਅ ’ਤੇ ਹੀ ਲੁਧਿਆਣਾ, ਨਵਾਂਸ਼ਹਿਰ, ਜਲੰਧਰ, ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹੇ ਦੇ ਕਿਸਾਨ ਵੀ ਜਾਣਗੇ। ਲੱਖੋਵਾਲ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਕਿਸਾਨਾਂ ਦਾ ਗੁੱਸਾ ਤਾਂ ਦੇਖ ਲਿਆ ਕਿ ਕਿਵੇਂ ਉਹ ਬਿਨ੍ਹਾਂ ਕਿਸੇ ਡਰ ਦੇ ਦਿੱਲੀ ਵੱਲ ਜਾ ਰਹੇ ਹਨ ਅਤੇ ਜੇਕਰ ਫਿਰ ਵੀ ਕੇਂਦਰ ਸਰਕਾਰ ਤਿੰਨੇ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਕਿਸਾਨ ਕਰੋ ਜਾਂ ਮਰੋ ਦੀ ਨੀਤੀ ’ਤੇ ਲਕੀਰ ਖਿੱਚ ਕੇ ਲੜਾਈ ਲੜਨ ਲਈ ਤਿਆਰ ਹਨ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਭੇੜੀਏ ਨੇ 4 ਦਿਨਾਂ ਤੱਕ ਕੁੜੀ ਨਾਲ ਕੀਤੀ ਦਰਿੰਦਗੀ, ਵਿਆਹੁਤਾ ਜੋੜਾ ਵੀ ਨਿਕਲਿਆ ਦਗ਼ੇਬਾਜ਼
ਇਸ ਮੌਕੇ ਪਰਮਿੰਦਰ ਸਿੰਘ ਪਾਲਮਾਜਰਾ, ਅਵਤਾਰ ਸਿੰਘ ਮੇਹਲੋਂ, ਨਛੱਤਰ ਸਿੰਘ ਵੈਦਵਾਨ, ਗੁਰਵਿੰਦਰ ਸਿੰਘ ਕੂੰਮ ਕਲਾਂ, ਹਰਮਿੰਦਰ ਸਿੰਘ ਖਹਿਰਾ, ਸਰਬਜੀਤ ਸਿੰਘ ਧਨਾਨਸੂ, ਦਵਿੰਦਰ ਸਿੰਘ ਦੇਹ ਕਲਾਂ, ਰਣਜੀਤ ਸਿੰਘ ਰੁਟੇਡਾ, ਹਰਮੇਲ ਸਿੰਘ ਭੂਟਹੇੜੀ, ਚਰਨ ਸਿੰਘ ਮੁੰਡੀਆਂ, ਜਸਵੰਤ ਸਿੰਘ ਬੀਜਾ, ਜਸਵੰਤ ਸਿੰਘ ਦੋਨਾਂ, ਗੁਰਪ੍ਰੀਤ ਸਿੰਘ ਸਾਹਾਬਾਣਾ, ਕੁਲਦੀਪ ਸਿੰਘ ਮੁਹਾਲੀ, ਗੁਰਨਾਮ ਸਿੰਘ ਮੁਹਾਲੀ, ਅਵਤਾਰ ਸਿੰਘ ਮੁਹਾਲੀ ਆਦਿ ਵੀ ਮੌਜੂਦ ਸਨ।


 


Babita

Content Editor

Related News