ਮੰਡੀਆਂ ''ਚ ਹੀ ਲੰਘੀ ਕਿਸਾਨਾਂ ਦੀ ਦੀਵਾਲੀ ਵਾਲੀ ਰਾਤ

10/28/2019 4:46:13 PM

ਸੰਦੌੜ (ਰਿਖੀ) : ਦੀਵਾਲੀ ਦੀ ਰਾਤ ਅਤੇ ਬੰਦੀ ਛੋੜ ਦਿਵਸ ਨੂੰ ਜਿੱਥੇ ਪੂਰੀ ਦੁਨੀਆ 'ਚ ਸਾਰਿਆਂ ਨੇ ਆਪਣੇ ਪਰਿਵਾਰਾਂ ਸਮੇਤ ਰੌਸ਼ਨੀ, ਪਟਾਕੇ ਅਤੇ ਮਠਿਆਈਆਂ ਨਾਲ ਮਨਾਇਆ, ਉੱਥੇ ਹੀ ਬਹੁਤੇ ਕਿਸਾਨਾਂ ਦੀ ਇਹ ਰਾਤ ਵੀ ਆਪਣੇ ਝੋਨੇ ਦੇ ਕੋਲ ਅਨਾਜ ਮੰਡੀਆਂ 'ਚ ਹੀ ਲੰਘੀ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੇ ਝੋਨੇ ਦੀ ਖਰੀਦ ਸਮੇਂ ਸਿਰ ਨਹੀਂ ਹੋ ਸਕੀ। ਇਸ ਲਈ ਉਨ੍ਹਾਂ ਨੂੰ ਮਜਬੂਰਨ ਇਸ ਵੱਡੇ ਤਿਉਹਾਰ 'ਤੇ ਵੀ ਆਪਣੇ ਘਰ ਤੋਂ ਬਾਹਰ ਰਹਿਣਾ ਪਿਆ।

ਅਨਾਜ ਮੰਡੀਆਂ ਦੇ ਕੀਤੇ ਸਰਵੇਖਣ ਤੋਂ ਪਤਾ ਚੱਲਿਆ ਕਿ ਬਹੁਤ ਸਾਰੇ ਕਿਸਾਨ ਮੰਡੀ 'ਚ ਹੀ ਸੌਣ ਲਈ ਮਜਬੂਰ ਸਨ। ਉਨ੍ਹਾਂ 'ਚੋਂ ਕਈਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਇੱਥੇ ਹੀ ਹਨ ਪਰ ਝੋਨੇ ਦੀ ਖਰੀਦ ਨਹੀਂ ਹੋ ਰਹੀ ਅਤੇ ਸਰਕਾਰਾਂ ਦੇ ਤੁਰੰਤ ਖਰੀਦ ਕਰਨ ਦੇ ਦਾਅਵੇ ਵੀ ਖੋਖਲੇ ਹੀ ਹਨ। ਉਨ੍ਹਾਂ ਕਿਹਾ ਕਿ ਸਾਡੀ ਦੀਵਾਲੀ ਤਾਂ ਆਹ ਝੋਨਾ ਹੀ ਹੈ ਇਸ ਤੋਂ ਬਿਨਾਂ ਸਾਡੀ ਕਾਹਦੀ ਦੀਵਾਲੀ। ਇਸ ਮੌਕੇ ਮੰਡੀਆਂ 'ਚ ਬੈਠੇ ਕਿਸਾਨਾਂ ਦੇ ਮਨਾਂ 'ਚ ਸਰਕਾਰ ਪ੍ਰਤੀ ਰੋਸ ਸੀ ਅਤੇ ਉਨ੍ਹਾਂ ਦੀ ਮੰਗ ਸੀ ਕਿ ਝੋਨੇ ਦੀ ਖਰੀਦ ਮੌਕੇ ਤੈਅ ਕੀਤੀ ਨਮੀ ਨੂੰ 18 ਦੀ ਥਾਂ 20 ਫੀਸਦੀ ਕੀਤਾ ਜਾਵੇ।
 


Anuradha

Content Editor

Related News