ਸਮੂਹ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਹੱਕ ’ਚ ਕੱਢਿਆ ਗਿਆ ਟਰੈਕਟਰ ਮਾਰਚ

01/08/2021 2:16:38 PM

ਜ਼ੀਰਾ (ਅਕਾਲੀਆਂਵਾਲਾ) : ਅੱਜ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜ਼ੀਰਾ ਸ਼ਹਿਰ ਤੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਲਾਕੇ ਭਰ ਦੀਆਂ ਸਮੂਹ ਕਿਸਾਨ, ਮਜ਼ਦੂਰ, ਦੁਕਾਨਦਾਰ, ਆੜ੍ਹਤੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢੇ ਇਸ ਟਰੈਕਟਰ ਮਾਰਚ ਵਿਚ ਇਲਾਕੇ ਭਰ ਦੇ ਹਜ਼ਾਰਾਂ ਕਿਸਾਨਾਂ ਨੇ ਟਰੈਕਟਰਾਂ ਸਮੇਤ ਸ਼ਮੂਲੀਅਤ ਕੀਤੀ। ਰਾਜਸੀ ਆਗੂਆਂ ਨੂੰ ਸਟੇਜ ਤੋਂ ਦੂਰ ਰੱਖਿਆ ਗਿਆ ਕਿਉਂਕਿ ਸੰਯੁਕਤ ਮੋਰਚੇ ਵੱਲੋਂ ਜੋ ਫ਼ੈਸਲਾ ਉਹ ਹੀ ਲਾਗੂ ਕੀਤਾ ਗਿਆ।

ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਲਈ ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਵੇਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇਸ ਮਾਰਚ ਵਿਚ ਲੋਕਾਂ ਨੂੰ ਦਿੱਲੀ ਵੱਲ ਵੱਧ ਤੋਂ ਵੱਧ ਲਾਮਬੰਦ ਹੋ ਕੇ ਜਾਣ ਲਈ ਪ੍ਰੇਰਿਆ ਅਤੇ ਕਾਲੇ ਕਾਨੂੰਨਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਟਰੈਕਟਰ ਮਾਰਚ ਵਿਚ ਸਾਬਕਾ ਵਿਧਾਇਕ ਨਰੇਸ਼ ਕਟਾਰੀਆ, ਸ਼ਮਿੰਦਰ ਸਿੰਘ ਖਿੰਡਾ ਵੀ ਹਾਜ਼ਰ ਹੋਏ। ਇਸ ਮੌਕੇ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫੇਰੋਕੇ, ਇੰਦਰਜੀਤ ਸਿੰਘ ਬਾਠ, ਦਿਲਬਾਗ ਸਿੰਘ ਪੇਂਡੂ ਮਜ਼ਦੂਰ ਯੂਨੀਅਨ, ਪਰਮਜੀਤ ਸਿੰਘ ਲੋਕ ਸੰਗਰਾਮ ਮੋਰਚਾ, ਦਵਿੰਦਰ ਸਿੰਘ ਸ਼ੇਰਖਾਂ, ਅਰਵਿੰਦਰ ਸਿੰਘ ,ਰਣਜੀਤ ਸਿੰਘ ਸ਼ਹਿਜਾਦਾ, ਡਾ ਗੁਰਚਰਨ ਸਿੰਘ ਨੂਰਪੁਰ, ਰਣਜੋਤ ਸਿੰਘ ਜ਼ੀਰਾ, ਸੁਖਵੰਤ ਸਿੰਘ ਲੋਹਕਾ, ਅੰਗਰੇਜ਼ ਸਿੰਘ ਬੂਟੇ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਪ੍ਰਦੀਪ ਢਿੱਲੋਂ ਜ਼ੀਰਾ, ਸੁਖਚੈਨ ਸਿੰਘ, ਦਲੇਰ ਸਿੰਘ ਮਰਹਾਣਾ, ਰਾਣਾ ਰਣਬੀਰ, ਭਾਈ ਗੁਰਬਿੰਦਰ ਸਿੰਘ ਕਥਾ ਵਾਚਕ ਤੇ ਹੋਰ ਬਹੁਤ ਸਾਰੇ ਕਬੱਡੀ ਕੁਮੈਂਟਰ ਤੇ ਕਲਾਕਾਰਾਂ ਨੇ ਵੀ ਇਸ ਕਾਫਲੇ ਵਿਚ ਸੰਬੋਧਨ ਕੀਤਾ ਤੇ ਹਿੱਸਾ ਲਿਆ।


Gurminder Singh

Content Editor

Related News