ਪਿੰਡ-ਪਿੰਡ ਮਤੇ ਪਾ ਕੇ ਦਿੱਲੀ ਧਰਨਿਆਂ ਲਈ ਕੀਤਾ ਜਾ ਰਿਹੈ ਜਾਗਰੂਕ

02/01/2021 1:37:52 PM

ਭਾਦਸੋਂ (ਅਵਤਾਰ) : ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਸੰਘਰਸ਼ ਦੀ ਮਜ਼ਬੂਤੀ ਲਈ ਪਿੰਡ-ਪਿੰਡ ਮਤੇ ਪਾ ਕੇ ਲੋਕਾਂ ਨੂੰ ਧਰਨਿਆ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਮਤੇ ਪਾਏ ਜਾ ਰਹੇ ਹਨ ਅਤੇ ਘਰ ਘਰ ਵਿਚੋਂ ਘੱਟੋ-ਘੱਟ ਇਕ ਵਿਅਕਤੀ ਦੇ ਸੰਘਰਸ਼ ਵਿਚ ਹਾਜ਼ਰੀ ਯਕੀਨੀ ਬਣਾਉਣ ਲਈ ਸਹਿਮਤੀ ਨਾਲ ਮਤੇ ਪਾਏ ਜਾ ਰਹੇ ਹਨ । ਇਸ ਦੌਰਾਨ ਗੱਲਬਾਤ ਕਰਦਿਆ ਪਿੰਡਾਂ ਦੇ ਮੋਹਤਵਰਾਂ ਨੇ ਕਿਹਾ ਕਿ ਮੋਦੀ ਸਰਕਾਰ ਦੀਆ ਕਿਸਾਨ ਵਿਰੋਧੀ ਨੀਤੀਆ ਖ਼ਿਲਾਫ਼ ਅੱਜ ਕਿਸਾਨਾਂ ਨਾਲ ਸਮੁਚੇ ਵਪਾਰੀ, ਮਜ਼ਦੂਰ, ਬੀਬੀਆਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ ਪਰ ਕੇਂਦਰ ਸਰਕਾਰ ਸੰਘਰਸ਼ ਨੂੰ ਢਾਹ ਲਗਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਢੇ ਅਪਣਾ ਰਹੀ ਹੈ ਪਰ ਸੂਬੇ ਦੇ ਲੋਕ ਇਨ੍ਹਾਂ ਚਾਲਾਂ ਨੂੰ ਸਮਝ ਗਏ ਹਨ ਅਤੇ ਇਹ ਅੰਦੋਲਨ ਹੁਣ ਜਨ ਅੰਦੋਲਨ ਦਾ ਰੂਪ ਅਖ਼ਤਿਆਰ ਕਰ ਗਿਆ ਹੈ ।

ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿਚ ਅਸੀਂ ਸਾਰੇ ਵੱਧ ਚੜ੍ਹ ਕੇ ਹਿੱਸਾ ਲਈਏ ਤਾਂ ਜੋ ਮੋਦੀ ਸਰਕਾਰ ਦੀਆ ਵਿਰੋਧੀਆਂ ਨੀਤੀਆਂ ਨੂੰ ਰੋਕ ਸਕੀਏ । ਇਸੇ ਤਰਾਂ ਬੀਤੇ ਦਿਨੀਂ ਚਾਸਵਾਲ, ਸਕਰਾਲੀ, ਮਟੋਰੜਾ, ਹਲੋਤਾਲੀ, ਧਬਲਾਨ, ਰੰਨੋ ਸਮੇਤ ਹੋਰ ਵੀ ਵੱਖ-ਵੱਖ ਪਿੰਡਾਂ ਵਿਚ ਮਤੇ ਪਾ ਕੇ ਧਰਨਿਆਂ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਦੌਰਾਨ ਚਾਸਵਾਲ ਤੋਂ ਗੱਲਬਾਤ ਕਰਦੇ ਹੋਏ ਹਰਮੇਲ ਸਿੰਘ, ਸੁਖਜਿੰਦਰ ਸਿੰਘ, ਸਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਚਾਸਵਾਲ ਵਿਖੇ ਵੀ ਪਿੰਡ ਵਾਸੀਆਂ ਦੀ ਮੀਟਿੰਗ ਬੁਲਾ ਕੇ ਮਤਾ ਪਾਇਆ ਗਿਆ ਕਿ ਦਿੱਲੀ ਸੰਘਰਸ਼ ਵਿਚ ਪਿੰਡ ਦੇ ਹਰੇਕ ਘਰ ਦਾ ਇਕ ਇਕ ਵਿਅਕਤੀ ਸੱਤ ਦਿਨ ਲਗਾ ਕੇ ਧਰਨਿਆਂ ਵਿਚ ਸ਼ਮੂਲੀਅਤ ਕਰਨਗੇ ।

ਉਨ੍ਹਾਂ ਦੱਸਿਆ ਕਿ ਅੱਜ ਚਾਸਵਾਲ ਸਕਰਾਲੀ ਤੋਂ ਵੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਦਿੱਲੀ ਸੰਘਰਸ਼ ਲਈ ਰਵਾਨਾ ਹੋਏ। ਇਸ ਮੌਕੇ ਹਰਮੇਲ ਸਿੰਘ, ਸੁਖਜਿੰਦਰ ਸਿੰਘ ਬਿੱਲਾ, ਹਰਦੀਪ ਸਿੰਘ, ਸਤਗੁਰ ਸਿੰਘ, ਕਰਮਜੀਤ ਸਿੰਘ, ਰਾਜਵਿੰਦਰ ਸਿੰਘ , ਸਮਸ਼ੇਰ ਸਿੰਘ ਕਾਲਾ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ ਲਾਲੀ,ਗੁਰਮੁੱਖ ਸਿੰਘ ਸਤਪਾਲ ਸਿੰਘ ਵੀ ਹਾਜ਼ਰ ਸਨ ।


Gurminder Singh

Content Editor

Related News