ਸਾਈਕਲ ਵੈਲੀ ਦੀ ਜ਼ਮੀਨ ''ਤੇ ਕਾਬਜ਼ਕਾਰ ਕਿਸਾਨ ਗ੍ਰਿਫਤਾਰ

Tuesday, Nov 27, 2018 - 04:29 PM (IST)

ਸਾਈਕਲ ਵੈਲੀ ਦੀ ਜ਼ਮੀਨ ''ਤੇ ਕਾਬਜ਼ਕਾਰ ਕਿਸਾਨ ਗ੍ਰਿਫਤਾਰ

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਧਨਾਨਸੂ ਤੇ ਬੌਂਕੜਾਂ ਦੀ 400 ਏਕੜ ਦੇ ਕਰੀਬ ਪੰਚਾਇਤੀ ਜਮੀਨ 'ਚੋਂ 81 ਏਕੜ ਜਮੀਨ 'ਤੇ ਬੌਂਕੜਾਂ ਦੇ ਸੈਂਕੜੇ ਕਿਸਾਨ ਪਿਛਲੇ 50 ਸਾਲਾਂ ਤੋਂ ਕਾਸ਼ਤ ਕਰਦੇ ਆ ਰਹੇ ਹਨ ਅਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕਰ ਇਸ ਜ਼ਮੀਨ ਉਪਰ ਪੰਜਾਬ ਲਘੂ ਉਦਯੋਗ ਦਾ ਕਬਜ਼ਾ ਕਰਵਾ ਦਿੱਤਾ। 26 ਨਵੰਬਰ ਨੂੰ ਪੁਲਸ ਪ੍ਰਸ਼ਾਸਨ ਅਤੇ ਇਨ੍ਹਾਂ ਕਾਬਜ਼ਕਾਰ ਕਿਸਾਨਾਂ ਵਿਚਕਾਰ ਕੋਈ ਗੱਲ ਸਿਰੇ ਨਾ ਚੜ੍ਹੀ ਅਤੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਦਸਤਾਵੇਜ਼ ਦਿਖਾ ਦਿੱਤੇ ਸਨ ਕਿ ਇਸ ਜ਼ਮੀਨ ਦੀ ਰਜਿਸਟਰੀ ਤੇ ਇੰਤਕਾਲ ਪੰਜਾਬ ਲਘੂ ਉਦਯੋਗ ਵਿਭਾਗ ਦੇ ਨਾਮ ਹੋ ਚੁੱਕਾ ਹੈ, ਇਸ ਕਾਰਨ ਬਿਨ੍ਹਾਂ ਕਿਸੇ ਵਿਰੋਧ ਦੇ ਉਹ ਇਸ 81 ਏਕੜ ਜਮੀਨ ਤੋਂ ਆਪਣਾ ਕਬਜ਼ਾ ਛੱਡ ਦੇਣ ਪਰ ਬੀਤੇ ਦਿਨਕਿਸਾਨਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ।

ਮੰਗਲਵਾਰ ਸਵੇਰੇ ਫਿਰ ਏ.ਡੀ.ਸੀ.ਪੀ ਰਾਜਵੀਰ ਸਿੰਘ ਬੋਪਾਰਾਏ, ਏ.ਡੀ.ਸੀ.ਪੀ ਹਰਜਿੰਦਰ ਸਿੰਘ ਗਿੱਲ, ਥਾਣਾ ਮੁਖੀ ਕੂੰਮਕਲਾਂ ਹਰਜਿੰਦਰ ਸਿੰਘ ਅਤੇ ਐਸ.ਡੀ.ਐਮ ਅਮਰਜੀਤ ਬੈਂਸ ਭਾਰੀ ਗਿਣਤੀ 'ਚ ਫੋਰਸ ਬਲ ਤੇ ਜਲ ਤੋਪਾਂ ਵਾਲੀਆਂ ਗੱਡੀਆਂ ਲੈ ਕੇ ਪਿੰਡ ਬੌਂਕੜਾਂ ਵਿਖੇ ਪੁੱਜੇ ਅਤੇ ਕਿਸਾਨਾਂ ਨੂੰ ਪਹਿਲਾਂ ਪੁਲਸ ਅਧਿਕਾਰੀਆਂ ਨੇ ਅਨਾਉਂਸਮੈਂਟ ਕਰ ਚਿਤਾਵਨੀ ਦਿੱਤੀ ਕਿ ਉਹ ਇਸ ਜ਼ਮੀਨ ਤੋਂ ਹਟ ਜਾਣ ਕਿਉਂਕਿ ਇਸ ਜ਼ਮੀਨ ਦੀ ਰਜਿਸਟਰੀ ਪੰਜਾਬ ਲਘੂ ਉਦਯੋਗ ਦੇ ਨਾਮ ਹੋ ਚੁੱਕੀ ਹੈ ਅਤੇ ਉਨ੍ਹਾਂ ਆਪਣਾ ਇੱਥੇ ਕਬਜ਼ਾ ਕਰਨਾ ਹੈ ਪਰ ਕਿਸਾਨਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਜਿਸ ਕਾਰਨ ਪੁਲਿਸ ਨੇ ਕਰੀਬ 50 ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਬੱਸਾਂ ਵਿਚ ਬਿਠਾ ਲਿਆ ਅਤੇ ਲੁਧਿਆਣਾ ਦੇ ਕਿਸੇ ਥਾਣੇ ਵੱਲ ਲੈ ਗਏ। ਪੰਜਾਬ ਲਘੂ ਉਦਯੋਗ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਜ਼ਮੀਨ ਉਪਰ ਆਪਣਾ ਕਬਜ਼ਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।


author

Babita

Content Editor

Related News