ਜ਼ਮੀਨ ਵੇਚ ਕੀਤਾ ਸੀ ਧੀ ਦਾ ਵਿਆਹ, ਕਰਜ਼ੇ ਦੇ ਝੰਬੇ ਕਿਸਾਨ ਨੇ ਅਖੀਰ ਚੁੱਕਿਆ ਖੌਫਨਾਕ ਕਦਮ

Wednesday, Jan 08, 2020 - 02:26 PM (IST)

ਜ਼ਮੀਨ ਵੇਚ ਕੀਤਾ ਸੀ ਧੀ ਦਾ ਵਿਆਹ, ਕਰਜ਼ੇ ਦੇ ਝੰਬੇ ਕਿਸਾਨ ਨੇ ਅਖੀਰ ਚੁੱਕਿਆ ਖੌਫਨਾਕ ਕਦਮ

ਤਲਵੰਡੀ ਸਾਬੋ (ਮੁਨੀਸ਼) : ਪੰਜਾਬ ਅੰਦਰ ਕਿਸਾਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਮੋੜ ਮੰਡੀ ਦੇ ਪਿੰਡ ਮੋੜ ਖੁਰਦ ਦਾ ਸਾਹਮਣੇ ਆਇਆ ਹੈ, ਜਿੱਥੇ ਬੀਤੇ ਦਿਨੀਂ ਇਕ ਕਿਸਾਨ ਇਕਬਾਲ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਸਿਰ ਕਰੀਬ ਪੰਜ ਲੱਖ ਦਾ ਕਰਜ਼ਾ ਸੀ ਅਤੇ ਕਿਸਾ ਦੀ ਦੀ ਤਿੰਨ ਏਕੜ ਜ਼ਮੀਨ ਵੀ ਵਿਕ ਚੁੱਕੀ ਹੈ, ਉਸ ਕੋਲ ਹੁਣ ਮਹਿਜ਼ ਤਿੰਨ ਕਨਾਲ ਜ਼ਮੀਨ ਹੀ ਰਹਿ ਗਈ ਸੀ। 

ਕਿਸਾਨ ਇਕਬਾਲ ਸਿੰਘ ਨੇ ਆਪਣੇ ਖੇਤ ਵਿਚ ਜ਼ਹਿਰੀਲੀ ਵਸਤੂ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਤ੍ਰਕ ਦੇ ਭਰਾ ਮੁਤਾਬਕ ਉਸ ਕੋਲ ਤਿੰਨ ਏਕੜ ਜ਼ਮੀਨ ਸੀ ਜਿਸ ਨੂੰ ਵੇਚ ਕੇ ਉਸ ਨੇ ਲੜਕੀ ਦਾ ਵਿਆਹ ਕੀਤਾ ਅਤੇ ਉਸ ਤੋਂ ਬਾਅਦ ਵੀ ਉਸ ਦੇ ਸਿਰ 5 ਲੱਖ ਦਾ ਕਰਜ਼ਾ ਸੀ। ਆਰਥਿਕ ਤੰਗੀ ਕਰਕੇ ਇਕਬਾਲ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਕਿਸਾਨ ਆਗੂਆਂ ਨੇ ਜਿਥੇ ਪੰਜਾਬ ਸਰਕਾਰ 'ਤੇ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦ ਪੂਰਾ ਨਾ ਕਰਨ ਦੇ ਦੋਸ਼ ਲਗਾਏ, ਉਥੇ ਹੀ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਕਰਜ਼ਾ ਮੁਆਫ ਕਰਕੇ ਆਰਥਿਕ ਮਦਦ ਕਰਨ ਦੀ ਮੰਗ ਵੀ ਕੀਤੀ ਹੈ।


author

Gurminder Singh

Content Editor

Related News