ਮਾਨਸਾ 'ਚ ਕਰਜ਼ ਤੋਂ ਦੁਖੀ ਕਿਸਾਨ ਨੇ ਦਰਦਨਾਕ ਢੰਗ ਨਾਲ ਕੀਤੀ ਖੁਦਕੁਸ਼ੀ

Friday, Sep 29, 2017 - 04:31 PM (IST)

ਮਾਨਸਾ 'ਚ ਕਰਜ਼ ਤੋਂ ਦੁਖੀ ਕਿਸਾਨ ਨੇ ਦਰਦਨਾਕ ਢੰਗ ਨਾਲ ਕੀਤੀ ਖੁਦਕੁਸ਼ੀ

ਮਾਨਸਾ (ਮਨਚੰਦਾ, ਅਮਰਜੀਤ ਬਿੱਟੂ ਚਾਹਲ) — ਮਾਨਸਾ 'ਚ ਇਕ ਹੋਰ ਕਿਸਾਨ ਵਲੋਂ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਪਿੰਡ ਦਾਦੜਾਂ 'ਚ ਗੁਰਜੰਟ ਸਿੰਘ ਨਾਂ ਦੇ ਕਿਸਾਨ ਨੇ ਬਿਜਲੀ ਦੀ ਤਾਰ ਨੂੰ ਹੱਥ ਲਗਾ ਕੇ ਆਪਣੀ ਜਾਨ ਦੇ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਦੇ ਕੋਲ 7 ਏਕੜ ਜ਼ਮੀਨ ਹੈ ਤੇ ਉਸ ਦੇ ਸਿਰ 10 ਲੱਖ ਰੁਪਏ ਦਾ ਕਰਜ਼ ਸੀ। ਕਿਸਾਨ ਆਪਣੇ ਪਿੱਛੇ ਪਤਨੀ, ਇਕ ਪੁੱਤਰ ਤੇ ਤਿੰਨ ਧੀਆਂ ਛੱਡ ਗਿਆ ਹੈ। 


Related News