ਪਿੰਡ ਅਹਿਮਦਪੁਰ ਦੇ ਕਰਜ਼ਈ ਗਰੀਬ ਕਿਸਾਨ ਵੱਲੋਂ ਖੁਦਕੁਸ਼ੀ

Thursday, Sep 21, 2017 - 08:36 PM (IST)

ਪਿੰਡ ਅਹਿਮਦਪੁਰ ਦੇ ਕਰਜ਼ਈ ਗਰੀਬ ਕਿਸਾਨ ਵੱਲੋਂ ਖੁਦਕੁਸ਼ੀ

ਬੁਢਲਾਡਾ (ਮਨਜੀਤ) ਬੁਢਲਾਡਾ ਤਹਿਸੀਲ ਦੇ ਪਿੰਡ ਅਹਿਦਪੁਰ ਦੇ ਇੱਕ ਗਰੀਬ ਕਿਸਾਨ ਵੱਲੋਂ ਕੋਈ ਜ਼ਹਿਰੀਲੀ ਚੀਜ ਨਿਗਲ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਮਿਸ਼ਰਾ ਸਿੰਘ ਪੁੱਤਰ ਹਰੀ ਸਿੰਘ ਦੇ ਬੇਟੇ ਬਲਜਿੰਦਰ ਸਿੰਘ ਵੱਲੋਂ ਪੋਲਸ ਕੋਲ ਦਰਜ ਕਰਵਾਏ ਆਪਣੇ ਬਿਆਨ 'ਚ ਦੱਸਿਆ ਹੈ ਕਿ ਉਸਦਾ ਪਿਤਾ 2 ਏਕੜ ਜਮੀਨ ਤੇ ਖੇਤੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਜਿਸ ਸਿਰ 4 ਲੱਖ ਤੋਂ ਵੱਧ ਨੈਸ਼ਨਲ ਬੈਂਕ ਦਾ ਕਰਜ਼ ,2 ਲੱਖ ਦੇ ਕਰੀਬ ਆੜ੍ਹਤੀ ਦਾ , ਡੇਢ ਕੁ ਲੱਖ ਸੋਸਾਇਟੀ ਤੋਂ ਇਲਾਵਾ ਹੋਰ ਕਰਜ਼ ਸੀ ਅਤੇ ਕੁਝ ਦਿਨ ਪਹਿਲਾਂ ਬੈਂਕ ਵੱਲੋਂ ਸਾਨੂੰ ਕਰਜ਼ ਭਰਨ ਲਈ ਭੇਜੇ ਅਦਾਲਤੀ ਨੋਟਿਸ ਤੋਂ ਉਹ ਮਾਨਸਿਕ ਤੌਰ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਜਿਸ ਦੇ ਚਲਦਿਆ ਉਸਨੇ  ਕੋਈ ਜ਼ਹਿਰੀਲੀ ਚੀਜ ਨਿਗਲ ਲਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ।ਥਾਣਾ ਸਿਟੀ ਬੁਢਲਾਡਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਕਾਲੀਆ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਤੇ ਪੁਲਿਸ ਵੱਲੋ 174 ਦੀ ਕਾਰਵਾਈ ਤਹਿਤ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ ਹੈ ।ਇਸ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਸੀ। ਸਰਪੰਚ ਵਜ਼ੀਰ ਸਿੰਘ, ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਗੋਪੀ, ਗੁਰਸੇਵਕ ਸਿੰਘ ਜਵੰਧਾ, ਕਿਸਾਨ ਆਗੂ ਬੱਲਮ ਸਿੰਘ, ਪੰਚ ਜਿਓਣ ਰਾਮ ਅਤੇ ਹੋਰਨਾਂ ਪਿੰਡ ਵਾਸੀਆ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਮ੍ਰਿਤਕ ਕਿਸਾਨ ਦੀ ਘਰੇਲੂ ਹਾਲਤ ਨੂੰ ਦੇਖਦਿਆ ਇਸ ਸਿਰ ਚੜ੍ਹਿਆਂ ਸਾਰੇ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ ਅਤੇ ਲੜਕੇ ਨੂੰ ਕੋਈ ਰੁਜਗਾਰ ਦਿੱਤਾ ਜਾਵੇ। 


Related News