ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ

Wednesday, May 29, 2019 - 12:20 PM (IST)

ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ

ਮਾਨਸਾ (ਅਮਰਜੀਤ)— ਮਾਨਸਾ ਦੇ ਪਿੰਡ ਅਨੂਪਗੜ ਦੇ 48 ਸਾਲਾ ਕਿਸਾਨ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨ 'ਤੇ ਕਰੀਬ 6 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਕਿਸਾਨ 6 ਏਕੜ ਕਰੋੜ ਦਾ ਮਾਲਕ ਸੀ। ਕਰਜ਼ੇ ਦੇ ਕਾਰਨ ਉਹ ਲਗਾਤਾਰ ਪਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਉਸ ਨੇ ਜ਼ਹਿਰ ਖਾ ਕੇ ਮੌਤ ਨੂੰ ਗਲੇ ਲਗਾ ਲਿਆ। ਅਮਰੀਕ ਸਿੰਘ ਆਪਣੇ ਪਿੱਛੇ 2 ਬੇਟੇ ਅਤੇ ਪਤਨੀ ਨੂੰ ਛੱਡ ਗਏ ਹਨ।


author

shivani attri

Content Editor

Related News