ਕਿਸਾਨ ਅੰਦੋਲਨ ਆਪਣੇ ਹੱਕਾਂ ਦੀ ਲੜਾਈ, ਜ਼ਰੂਰ ਹੋਵੇਗੀ ਜਿੱਤ : ਆਗੂ

Tuesday, Mar 30, 2021 - 01:42 PM (IST)

ਕਿਸਾਨ ਅੰਦੋਲਨ ਆਪਣੇ ਹੱਕਾਂ ਦੀ ਲੜਾਈ, ਜ਼ਰੂਰ ਹੋਵੇਗੀ ਜਿੱਤ : ਆਗੂ

ਮਲੌਦ (ਇਕਬਾਲ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਰਾਮਗੜ੍ਹ ਸਰਦਾਰਾਂ ਇਕਾਈ ਦੇ ਆਗੂ ਰਣਧੀਰ ਸਿੰਘ ਧੀਰਾ, ਜੁਗਿੰਦਰ ਸਿੰਘ, ਅਵਤਾਰ ਸਿੰਘ, ਦਲਵਿੰਦਰ ਸਿੰਘ ਅਤੇ ਮੁਕੇਸ਼ ਕੁਮਾਰ ਦਰਗਾਹ ਬਾਬਾ ਮਸ਼ੂਮ ਸਾਹ ਜੀ ਦੇ ਦਰਬਾਰ ਵਿਖੇ ਨਤਮਸਤਕ ਹੋਏ। ਇਸ ਮੌਕੇ ਇਨ੍ਹਾਂ ਆਗੂਆਂ ਦਾ ਡਾ. ਲਾਲ ਮੁਹੰਮਦ ਨੇ ਵਿਸ਼ੇਸ ਸਨਮਾਨ ਕੀਤਾ। ਇਸ ਮੌਕੇ ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਹਰ ਧਰਮ ਅਤੇ ਹਰ ਵਰਗ ਦੇ ਲੋਕ ਸ਼ਾਮਲ ਹਨ ਅਤੇ ਕੇਂਦਰ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਇਹ ਆਪਣੇ ਹੱਕਾਂ ਦੀ ਲੜਾਈ ਹੈ, ਜਿਸ ਵਿੱਚ ਜਿੱਤ ਕਿਸਾਨਾਂ ਦੀ ਹੋਵੇਗੀ।


author

Babita

Content Editor

Related News