ਮੋਹਾਲੀ ਵਿਖੇ ਕਿਸਾਨਾਂ ਦੀ ਹਮਾਇਤ 'ਚ ਪ੍ਰਦਰਸ਼ਨ, ਦੇਖੋ ਮੌਕੇ ਦੀਆਂ ਤਸਵੀਰਾਂ
Tuesday, Jan 26, 2021 - 01:33 PM (IST)
ਮੋਹਾਲੀ (ਨਿਆਮੀਆਂ) : ਅੱਜ ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਦੇ 'ਚ ਮੋਹਾਲੀ ਦੇ ਏਅਰਪੋਰਟ ਰੋਡ ਵਿਖੇ ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਮਨੁੱਖੀ ਚੇਨ ਬਣਾ ਕੇ ਕਿਸਾਨਾਂ ਦੇ ਝੰਡੇ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਰੇ ਹੀ ਕਿਸਾਨ ਸਮਰਥਕਾਂ ਦੇ ਹੱਥਾਂ 'ਚ ਕਿਸਾਨਾਂ ਵਾਲੇ ਝੰਡੇ ਫੜ੍ਹੇ ਹੋਏ ਸਨ ਅਤੇ ਉਹ ਸੜਕਾਂ ਦੇ ਕਿਨਾਰੇ 'ਤੇ ਖੜ੍ਹੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਇਹ ਵੀ ਪੜ੍ਹੋ : ਪਟਿਆਲਾ ਵਿਖੇ 'ਕੈਪਟਨ' ਨੇ ਲਹਿਰਾਇਆ ਝੰਡਾ, ਕਿਸਾਨਾਂ ਦੇ ਹੱਕ 'ਚ ਕਹੀਆਂ ਇਹ ਗੱਲਾਂ
ਇਸ ਦੌਰਾਨ ਮੰਚ ਵੱਲੋਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਕਿਸੇ ਵੀ ਤਰ੍ਹਾਂ 'ਟ੍ਰੈਫਿਕ ਨੂੰ ਨਹੀਂ ਰੋਕਿਆ ਜਾਵੇਗਾ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ। ਸਾਰੇ ਪ੍ਰਦਰਸ਼ਨਕਾਰੀਆਂ ਨੇ ਇਸ 'ਤੇ ਪਹਿਰਾ ਦਿੱਤਾ।
ਇਹ ਵੀ ਪੜ੍ਹੋ : ਟਰੈਕਟਰ ਪਰੇਡ : ਦਿੱਲੀ ਪੁਲਸ ਨੇ ਬੈਰੀਕੇਡ ਲਾ ਕੇ ਬੰਦ ਕੀਤੀ 'ਰਿੰਗ ਰੋਡ', ਦੇਖੋ ਤਸਵੀਰਾਂ
ਅੰਤਰਰਾਸ਼ਟਰੀ ਪੁਆਧੀ ਮੰਚ ਦੇ ਮੋਹਣੀ ਤੂਰ ਸੰਤੇਮਾਜਰਾ, ਪਰਮਜੀਤ ਕੌਰ ਲਾਂਡਰਾ, ਐਡਵੋਕੇਟ ਕਰਮਜੀਤ ਸਿੰਘ ਚਿੱਲਾ, ਹਰਦੀਪ ਸਿੰਘ ਬੈਦਵਾਣ, ਗੁਰਪ੍ਰੀਤ ਸਿੰਘ ਨਿਆਮੀਆ, ਗੁਰਮੀਤ ਸਿੰਘ ਬੈਦਵਾਣ ਅਤੇ ਹੋਰ ਅਹੁਦੇਦਾਰ ਉੱਥੇ ਹਾਜ਼ਰ ਸਨ।
ਇਹ ਵੀ ਪੜ੍ਹੋ : 'ਟਰੈਕਟਰ ਪਰੇਡ' ਤੋਂ ਪਹਿਲਾਂ ਸਿੰਘੂ ਬਾਰਡਰ 'ਤੇ ਤੋੜੇ ਗਏ ਬੈਰੀਕੇਡ
ਸਾਰਿਆਂ ਨੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਲਈ ਸਮੂਹ ਜਨਤਾ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਵਿਖੇ ਅੱਜ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਹਾਲ 'ਚ ਉਹ ਇਹ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਰਹਿਣਗੇ ਅਤੇ ਇਹ ਮੰਗਾਂ ਨਾ ਮੰਨੇ ਜਾਣ ਤੱਕ ਅੰਦੋਲਨ ਇੰਝ ਹੀ ਜਾਰੀ ਰਹੇਗਾ।
ਨੋਟ : ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।