ਦਿੱਲੀ ਮੋਰਚਾ : ਹਸਪਤਾਲ 'ਚ ਮੌਤ ਨਾਲ ਜੰਗ ਲੜ ਰਿਹੈ ਧਰਨੇ ਤੋਂ ਪਰਤਿਆ ਅਪਾਹਜ ਕਿਸਾਨ
Wednesday, Jan 13, 2021 - 11:57 AM (IST)
ਪਟਿਆਲਾ (ਬਲਜਿੰਦਰ) : ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਆ ਰਿਹਾ ਪਿੰਡ ਸ਼ੇਖੂਪੁਰ ਦਾ ਅਪਾਹਜ ਕਿਸਾਨ ਰਾਜੂ ਗਿਰ ਸੜਕ ਹਾਦਸੇ ’ਚ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ ਸੀ। ਰਾਜੂ ਗਿਰ ਨੂੰ ਇਲਾਜ ਲਈ ਕਰਨਾਲ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹ ਮੌਤ ਨਾਲ ਲੜਾਈ ਲੜ ਰਿਹਾ ਹੈ।
ਇਹ ਵੀ ਪੜ੍ਹੋ : ਫ਼ੌਜੀ ਬਣਨ ਦੇ ਇਛੁੱਕ ਨੌਜਵਾਨਾਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਨੂੰ ਸ਼ੁਰੂ ਹੋਵੇਗੀ ਭਰਤੀ
ਅਜਿਹੀ ਦੁੱਖ ਦੀ ਘੜੀ ’ਚ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਰਿਵਾਰ ਨਾਲ ਖੜ੍ਹੇ ਅਤੇ ਕਰਨਾਲ ਪਹੁੰਚ ਕੇ ਰਾਜੂ ਗਿਰ ਦਾ ਹਾਲ ਜਾਣਿਆ। ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਅਪਾਹਜ ਹੋਣ ਦੇ ਬਾਵਜੂਦ ਦੀ ਰਾਜੂ ਗਿਰ ਕਿਸਾਨ ਧਰਨੇ ’ਚ ਪਹੁੰਚਿਆ ਅਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜੀ।
ਇਹ ਵੀ ਪੜ੍ਹੋ : ਸੜਕਾਂ ’ਤੇ ਚੱਲੇਗਾ 'ਫਾਈਟਰ ਜੈੱਟ ਰਾਫੇਲ' ਜਹਾਜ਼ ’ਚ ਝੂਟੇ ਲੈਣ ਵਾਲਿਆਂ ਦਾ ਸੁਫ਼ਨਾ ਹੋਵੇਗਾ ਪੂਰਾ
ਜਦੋਂ ਉਹ ਆਪਣੀ ਇਲੈਕਟ੍ਰਿਕ ਚੇਅਰ ’ਤੇ ਸਵਾਰ ਹੋ ਕੇ ਵਾਪਸ ਆ ਰਿਹਾ ਸੀ ਤਾਂ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਰਾਜੂ ਗਿਰ ਦਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਉਨ੍ਹਾਂ ਕੁੱਝ ਦਿਨ ਪਹਿਲਾਂ ਹੀ ਰਾਜੂ ਗਿਰ ਨੂੰ ਨਵੀਂ ਇਲੈਕਟ੍ਰਿਕ ਚੇਅਰ ਵੀ ਦਿਵਾਈ ਸੀ। ਵਿਧਾਇਕ ਚੰਦੂਮਾਜਰਾ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਰਾਜੂ ਗਿਰ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ।
ਇਹ ਵੀ ਪੜ੍ਹੋ : '26 ਜਨਵਰੀ' ਦਾ ਪ੍ਰੋਗਰਾਮ ਜਾਰੀ, ਜਾਣੋ ਕਿਹੜਾ ਆਗੂ ਕਿੱਥੇ ਲਹਿਰਾਵੇਗਾ 'ਤਿਰੰਗਾ'
ਦੱਸਣਯੋਗ ਹੈ ਕਿ ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਕਰਨਵੀਰ ਸਿੰਘ ਕੰਗ, ਗੁਰਬਖਸ਼ ਸਿੰਘ ਟਿਵਾਣਾ, ਅਕਾਸ਼ਦੀਪ ਸਿੰਘ ਨੌਰੰਗਵਾਲ, ਵਰਿੰਦਰ ਸਿੰਘ ਪੀ. ਏ. ਵਿਧਾਇਕ ਚੰਦੂਮਾਜਰਾ ਵੀ ਹਾਜ਼ਰ ਸਨ।
ਨੋਟ : ਹਸਪਤਾਲ 'ਚ ਜ਼ਿੰਦਗੀ ਦੀ ਲੜਾਈ ਲੜ ਰਹੇ ਅਪਾਹਜ ਕਿਸਾਨ ਬਾਰੇ ਦਿਓ ਆਪਣੀ ਰਾਏ