ਕਿਸਾਨੀ ਸੰਘਰਸ਼ ਦੇ ਸ਼ਹੀਦ ਜੰਗ ਸਿੰਘ ਦੇ ਪਰਿਵਾਰ ਨੂੰ ਇਯਾਲੀ ਨੇ ਆਪਣੀ ਜੇਬ ’ਚੋਂ ਦਿੱਤੀ 50 ਹਜ਼ਾਰ ਦੀ ਸਹਾਇਤਾ

Monday, Sep 20, 2021 - 05:26 PM (IST)

ਕਿਸਾਨੀ ਸੰਘਰਸ਼ ਦੇ ਸ਼ਹੀਦ ਜੰਗ ਸਿੰਘ ਦੇ ਪਰਿਵਾਰ ਨੂੰ ਇਯਾਲੀ ਨੇ ਆਪਣੀ ਜੇਬ ’ਚੋਂ ਦਿੱਤੀ 50 ਹਜ਼ਾਰ ਦੀ ਸਹਾਇਤਾ

ਮੁੱਲਾਂਪੁਰ ਦਾਖਾ (ਕਾਲੀਆ) : ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਪਿੰਡ ਦਾਖਾ ਦੇ ਨੌਜਵਾਨ ਜੰਗ ਸਿੰਘ ਪੁੱਤਰ ਦਲੀਪ ਸਿੰਘ ਦੇ ਗ੍ਰਹਿ ਅੱਜ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪੁੱਜੇ। ਉਨ੍ਹਾਂ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਆਪਣੀ ਜੇਬ ’ਚੋਂ 50 ਹਜ਼ਾਰ ਰੁਪਏ ਦੀ ਨਗਦ ਸਹਾਇਤਾ ਭੇਂਟ ਕੀਤੀ। ਇਸ ਸਮੇਂ ਇਯਾਲੀ ਨੇ ਦੱਸਿਆ ਕਿ ਸ਼ਹੀਦ ਜੰਗ ਸਿੰਘ ਦਾ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਸਰ ਕਰ ਰਿਹਾ ਹੈ ਅਤੇ ਹਲਕਾ ਦਾਖਾ ਦਾ ਹਰ ਪਰਿਵਾਰ ਮੇਰਾ ਪਰਿਵਾਰ ਹੈ।

ਉਨ੍ਹਾਂ ਦੀ ਮੱਦਦ ਕਰਕੇ ਮੈਨੂੰ ਜੋ ਸਕੂਨ ਮਿਲਿਆ ਹੈ, ਉਹ ਬਿਆਨ ਨਹੀ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਲੋੜ ਮੁਤਾਬਿਕ ਸਮੇਂ-ਸਮੇਂ ’ਤੇ ਸਹਾਇਤਾ ਕਰਦੇ ਰਹਾਂਗੇ ਤਾਂ ਜੋ ਖੁਸ਼ਹਾਲ ਜੀਵਨ ਬਸਰ ਕਰ ਸਕੇ। ਇਸ ਸਮੇਂ ਸਾਬਕਾ ਸਰਪੰਚ ਗੁਰਜੀਤ ਸਿੰਘ ਸੇਖੋਂ, ਰਮਨ ਸੇਖੋਂ, ਬੀਬੀ ਸ਼ਰਨਜੀਤ ਕੌਰ, ਚਰਨ ਸਿੰਘ, ਬਲਜਿੰਦਰ ਸਿੰਘ ਅਤੇ ਪਾਲ ਸਿੰਘ ਨੇ ਵਿਧਾਇਕ ਇਆਲੀ ਵੱਲੋਂ ਕੀਤੇ ਇਸ ਯੋਗ ਉਪਰਾਲੇ ਦੀ ਸ਼ਲਾਘਾ ਕੀਤੀ।


author

Gurminder Singh

Content Editor

Related News