ਖੇਤਾਂ 'ਚ ਪਾਣੀ ਲਾਉਣ ਗਏ ਕਿਸਾਨ ਨੂੰ ਮੌਤ ਨੇ ਪਾ ਲਿਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
Wednesday, Feb 05, 2025 - 01:35 PM (IST)
ਤਰਨਤਾਰਨ/ਪੱਟੀ (ਸੁਖਦੇਵ ਰਾਜ)- ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਬੰਗਲਾ ਰਾਏ ਕੇ ਦੇ ਇਕ ਕਿਸਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਜ ਸਿੰਘ ਵਜੋਂ ਹੋਈ ਹੈ, ਜੋਕਿ ਸਵੇਰ ਦੇ ਸਮੇਂ ਖੇਤਾਂ ਵਿਚ ਪਾਣੀ ਲਗਾਉਣ ਲਈ ਖੇਤਾਂ ਵਿੱਚ ਗਿਆ ਸੀ ਅਤੇ ਇਸੇ ਦੌਰਾਨ ਗੁਰਮੇਜ ਸਿੰਘ ਦੀ ਕਰੰਟ ਲੱਗਣ ਕਾਰਨ ਮੌਕੇ ਉਤੇ ਮੌਤ ਹੋ ਗਈ।
ਘਟਨਾ ਦਾ ਪਤਾ ਉਸ ਸਮੇਂ ਪਰਿਵਾਰ ਨੂੰ ਲੱਗਾ ਜਦੋਂ ਕਿਸਾਨ ਗੁਰਮੇਜ ਸਿੰਘ ਦੀ ਪਤਨੀ ਨੇ ਗੁਰਮੇਜ ਸਿੰਘ ਨੂੰ ਫੋਨ ਕੀਤਾ ਅਤੇ ਫੋਨ ਨਾ ਚੁੱਕਣ ਮਗਰੋਂ ਪਰਿਵਾਰ ਵਾਲਿਆਂ ਨੇ ਖੇਤਾਂ ਵਿਚ ਜਾ ਕੇ ਵੇਖਿਆ। ਇਸ ਦੌਰਾਨ ਪਰਿਵਾਰ ਨੇ ਵੇਖਿਆ ਕਿ ਗੁਰਮੇਜ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਚੁੱਕੀ ਸੀ। ਮੌਤ ਦੀ ਖ਼ਬਰ ਸੁਣਦੇ ਹੀ ਇਲਾਕੇ ਅਤੇ ਪਰਿਵਾਰ ਵਿਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਪਵੇਗਾ ਮੀਂਹ, ਸੰਘਣੀ ਧੁੰਦ ਲਈ ਮੌਸਮ ਦਾ Yellow Alert ਜਾਰੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਮੈਬਰਾਂ ਨੇ ਕਿਹਾ ਕਿ ਗੁਰਮੇਜ ਸਿੰਘ ਘਰੋਂ ਬਾਹਰ ਠੇਕੇ 'ਤੇ ਲਈ ਜ਼ਮੀਨ ਵਿੱਚ ਫ਼ਸਲ ਨੂੰ ਪਾਣੀ ਲਾਉਣ ਲਈ ਗਿਆ ਸੀ, ਜਿਸ ਨੂੰ ਮੋਟਰ 'ਤੇ ਕਰੰਟ ਲੱਗਣ ਨਾਲ ਮੌਤ ਹੋ ਗਈ ਪਰਿਵਾਰ ਮੈਬਰਾਂ ਨੇ ਸਰਕਾਰ ਦੇ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮਾਂ ਬਣੀ ਹੈਵਾਨ, ਪਤੀ ਨਾਲ ਤਲਾਕ ਮਗਰੋਂ 7 ਸਾਲਾ ਬੱਚੀ ਨਾਲ ਮਾਂ ਨੇ ਜੋ ਕੀਤਾ ਸੁਣ ਪਸੀਜ ਜਾਵੇਗਾ ਦਿਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e