ਸਮਰਾਲਾ ''ਚ ਕਿਸਾਨ ਅੰਦੋਲਨ ਦੌਰਾਨ ਧਰਨੇ ''ਤੇ ਬੈਠੇ ''ਕਿਸਾਨ'' ਦੀ ਮੌਤ (ਤਸਵੀਰਾਂ)

Wednesday, Nov 18, 2020 - 01:37 PM (IST)

ਸਮਰਾਲਾ ''ਚ ਕਿਸਾਨ ਅੰਦੋਲਨ ਦੌਰਾਨ ਧਰਨੇ ''ਤੇ ਬੈਠੇ ''ਕਿਸਾਨ'' ਦੀ ਮੌਤ (ਤਸਵੀਰਾਂ)

ਸਮਰਾਲਾ (ਗਰਗ) : ਪੰਜਾਬ ’ਚ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਬੁੱਧਵਾਰ ਨੂੰ ਧਰਨੇ ’ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਸਮਰਾਲਾ ਵਿਖੇ ਰੇਲਵੇ ਸਟੇਸ਼ਨ ’ਤੇ ਧਰਨੇ ’ਤੇ ਬੈਠੇ ਕਿਸਾਨਾਂ ’ਚ ਸ਼ਾਮਲ ਕਿਸਾਨ ਗੁਰਮੀਤ ਸਿੰਘ (55) ਦੀ ਅਚਾਨਕ ਸਿਹਤ ਵਿਗੜ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਿਆਨਕ ਹਾਦਸੇ ਦੌਰਾਨ ਨੌਜਵਾਨਾਂ ਨੂੰ ਗੱਡੀ ਨੇ ਦਰੜਿਆ, ਤਿੰਨਾਂ ਦੀ ਮੌਤ

PunjabKesari

ਕੁੱਝ ਪਲਾਂ 'ਚ ਹੀ ਉਸ ਨੇ ਧਰਨੇ ਵਾਲੀ ਥਾਂ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਕਿਸਾਨ ਗੁਰਮੀਤ ਸਿੰਘ ਮਾਛੀਵਾੜਾ ਦਾ ਰਹਿਣ ਵਾਲਾ ਹੈ ਅਤੇ ਉਹ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਹੋਣ ਕਰਕੇ ਪਿਛਲੇ ਦੋ ਮਹੀਨੇ ਤੋਂ ਚੱਲ ਰਹੇ ਇਸ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਦਾ ਆ ਰਿਹਾ ਸੀ।

ਇਹ ਵੀ ਪੜ੍ਹੋ : 2 ਬੱਚਿਆਂ ਦੇ ਪਿਓ ਲਈ ਨਸੂਰ ਬਣਿਆ ਪ੍ਰੇਮਿਕਾ ਦਾ ਇਸ਼ਕ, ਪਤਨੀ ਨੇ ਬਥੇਰੇ ਦਿਲਾਸੇ ਦਿੱਤੇ ਪਰ ਹੋਣੀ ਨਾ ਟਲੀ

PunjabKesari

ਅੱਜ ਵੀ ਉਹ ਹਰ ਰੋਜ਼ ਦੀ ਤਰ੍ਹਾਂ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਹੇ ਕਿਸਾਨ ਧਰਨੇ 'ਚ ਸ਼ਾਮਲ ਸੀ ਅਤੇ ਅਚਾਨਕ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਦੀ ਅਗਲੇ ਸੰਘਰਸ਼ ਦੀ ਰੂਪ-ਰੇਖਾ ਨੂੰ ਲੈ ਕੇ ਚੱਲ ਰਹੀ ਮੀਟਿੰਗ ਦੌਰਾਨ ਜਿਵੇਂ ਹੀ ਸਮਰਾਲਾ ਵਿਖੇ ਧਰਨੇ 'ਚ ਸ਼ਾਮਲ ਇੱਕ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਪੁੱਜੀ ਤਾਂ ਸਮੁੱਚੀਆਂ ਕਿਸਾਨ ਜੱਥੇਬੰਦੀਆਂ 'ਚ ਸੋਗ ਦੀ ਲਹਿਰ ਫੈਲ ਗਈ।

ਇਹ ਵੀ ਪੜ੍ਹੋ : ਮੌਲੀਜਾਗਰਾਂ ਦੇ ਜੰਗਲੀ ਇਲਾਕੇ 'ਚੋਂ ਮਿਲਿਆ 'ਕੰਕਾਲ', ਲੋਕਾਂ 'ਚ ਫੈਲੀ ਦਹਿਸ਼ਤ

PunjabKesari
ਕਿਸਾਨ ਆਗੂਆਂ ਨੇ ਸੰਘਰਸ਼ ਦੌਰਾਨ ਆਪਣੇ ਇਸ ਸਾਥੀ ਦੀ ਮੌਤ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਗੁੱਸੇ ਦਾ ਇਜ਼ਾਹਰ ਕੀਤਾ ਹੈ।  ਧਰਨੇ ਵਾਲੀ ਥਾਂ ’ਤੇ ਵੀ ਇੱਕਤਰ ਹੋਏ ਕਿਸਾਨਾਂ ’ਚ ਇੰਝ ਅਚਾਨਕ ਸੰਘਰਸ਼ ਦੌਰਾਨ ਆਪਣੇ ਇੱਕ ਸਾਥੀ ਦੀ ਮੌਤ ਹੋ ਜਾਣ ਦੇ ਗੁੱਸੇ ਦੀ ਲਹਿਰ ਫੈਲ ਗਈ ਹੈ।

PunjabKesari


 


author

Babita

Content Editor

Related News