ਜਗਰਾਓਂ ''ਚ ਵਾਪਰੇ ਭਿਆਨਕ ਹਾਦਸੇ ਦੌਰਾਨ ਕਿਸਾਨ ਦੀ ਮੌਤ, CCTV ''ਚ ਕੈਦ ਹੋਈ ਘਟਨਾ

Thursday, Oct 07, 2021 - 03:05 PM (IST)

ਜਗਰਾਓਂ ''ਚ ਵਾਪਰੇ ਭਿਆਨਕ ਹਾਦਸੇ ਦੌਰਾਨ ਕਿਸਾਨ ਦੀ ਮੌਤ, CCTV ''ਚ ਕੈਦ ਹੋਈ ਘਟਨਾ

ਜਗਰਾਓਂ (ਰਾਜ) : ਜਗਰਾਓਂ ਦੇ ਤਹਿਸੀਲ ਰੋਡ ਓਵਰਬ੍ਰਿਜ 'ਤੇ ਬੁੱਧਵਾਰ ਨੂੰ ਭਿਆਨਕ ਸੜਕ ਹਾਦਸੇ ਦੌਰਾਨ ਪਿੰਡ ਰਾਮਗੜ੍ਹ ਭੁੱਲਰ ਦੇ ਰਹਿਣ ਵਾਲੇ ਕਿਸਾਨ ਨਿਰਭੈ ਸਿੰਘ (60) ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਨਿਰਭੈ ਸਿੰਘ ਆਪਣੀ ਧੀ ਨਾਲ ਜਗਰਾਓਂ ਦੇ ਇਕ ਨਿੱਜੀ ਹਸਪਤਾਲ ਵਿੱਚ ਬੀਮਾਰ ਪਿਤਾ ਲਈ ਰੋਟੀ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਰਾਹ 'ਚ ਅਚਾਨਕ ਇਕ ਤੇਜ਼ ਰਫ਼ਤਾਰ ਛੋਟੇ ਹਾਥੀ ਨਾਲ ਨਿਰਭੈ ਸਿੰਘ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲਖੀਮਪੁਰ ਘਟਨਾ ਦੇ ਵਿਰੋਧ 'ਚ 'ਨਵਜੋਤ ਸਿੱਧੂ' ਵੱਲੋਂ ਭਲਕੇ ਤੋਂ ਭੁੱਖ-ਹੜਤਾਲ 'ਤੇ ਬੈਠਣ ਦਾ ਐਲਾਨ

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਨਿਰਭੈ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਬੇਟੀ ਦਾ ਵਾਲ-ਵਾਲ ਬਚਾਅ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. 'ਚ ਕੈਮਰੇ 'ਚ ਕੈਦ ਹੋ ਗਈ। ਛੋਟੇ ਹਾਥੀ ਦਾ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜ਼ੀਰਕਪੁਰ : ਲਖੀਮਪੁਰ ਮਾਰਚ ਕਾਰਨ ਟ੍ਰੈਫਿਕ ਪੁਲਸ ਨੇ ਬਦਲੇ ਰੂਟ, ਵਾਹਨਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)

ਫਿਲਹਾਲ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਕਿਸਾਨ ਵੱਲੋਂ ਕਿਸਾਨੀ ਅੰਦੋਲਨ 'ਚ ਅੱਗੇ ਰਹਿ ਕੇ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਸੀ। ਇਸ ਹਾਦਸੇ ਮਗਰੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਸਰਕਾਰ ਦਾ ਅਹਿਮ ਫ਼ੈਸਲਾ, ਮੰਤਰੀਆਂ ਨੂੰ ਵੰਡੀ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News