ਆਰਥਿਕ ਤੰਗੀ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

Thursday, Nov 23, 2017 - 03:18 PM (IST)

ਆਰਥਿਕ ਤੰਗੀ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਤਲਵੰਡੀ ਸਾਬੋ (ਮੁਨੀਸ਼) — ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗੀ ਰਾਮ ਤੀਰਥ ਦੇ ਕਿਸਾਨ ਗੁਰਪ੍ਰੀਤ ਸਿੰਘ (25) ਵਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਕੋਲ ਪੰਜ ਏਕੜ ਬਿਰਾਨੀ ਜ਼ਮੀਨ ਹੈ। ਕਿਸਾਨ ਦੇ ਸਿਰ ਕਰੀਬ 15-20 ਲੱਖ ਰੁਪਏ ਦਾ ਕਰਜ਼ਾ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੇ ਆਪਣੀ ਬਿਰਾਨੀ ਜ਼ਮੀਨ ਨੂੰ ਆਬਾਦ ਕਰਨ ਲਈ ਟਰੈਕਟਰ ਖਰੀਦਿਆ ਸੀ। ਇਸ ਦੇ ਨਾਲ ਪਿੱਛਲੇ ਕਈ ਸਾਲਾ ਤੋਂ ਖੇਤੀ ਘਾਟੇ ਦਾ ਸੌਦਾ ਸਾਬਤ ਹੋ ਰਹੀ ਸੀ। ਭਾਵੇ ਕਿ ਕਿਸਾਨ ਨੇ ਆਪਣੇ ਸਿਰ ਤੋਂ ਕਰਜ਼ੇ ਦੀ ਪੰਡ ਨੂੰ ਘਟਾਉਣ ਲਈ ਜ਼ਮੀਨ ਵੀ ਵਿਕਾਊ ਕਰ ਰੱਖੀ ਸੀ ਪਰ ਉਸ ਦਾ ਸਹੀ ਮੁੱਲ ਨਾ ਮਿਲਣ ਕਾਰਨ ਉਸ ਨੂੰ ਵੇਚ ਨਹੀਂ ਪਾ ਰਿਹਾ ਸੀ, ਜਿਸ ਕਰਾਨ ਪਰੇਸ਼ਾਨੀ ਦੇ ਚਲਦਿਆਂ ਕਿਸਾਨ ਨੇ ਆਪਣੇ ਖੇਤ 'ਚ ਜ਼ਹਿਰੀਲੀ ਵਸਤੂ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤਲਵੰਡੀ ਸਾਬੋ ਪੁਲਸ ਨੇ ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪਿੰਡ ਦੇ ਆਗੂਆਂ ਨੇ ਸਰਕਾਰ ਅੱਗੇ ਕਿਸਾਨ ਦਾ ਕਰਜ਼ਾ ਮੁਆਫ ਕਰਨ ਦੀ ਅਪੀਲ ਕੀਤੀ ਹੈ।


Related News