ਇੱਟਾਂ ਕੱਢਦੇ ਸਮੇਂ ਕਿਸਾਨ ਖੂਹੀ ’ਚ ਦੱਬਿਆ ਗਿਆ, ਤਿੰਨ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਿਆ

Sunday, May 14, 2023 - 05:13 PM (IST)

ਇੱਟਾਂ ਕੱਢਦੇ ਸਮੇਂ ਕਿਸਾਨ ਖੂਹੀ ’ਚ ਦੱਬਿਆ ਗਿਆ, ਤਿੰਨ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਿਆ

ਮੱਲਾਂਵਾਲਾ (ਜਸਪਾਲ ਸੰਧੂ) : ਅੱਜ ਸਵੇਰੇ ਮੱਲਾਂਵਾਲਾ ਦੂਲਾ ਸਿੰਘ ਵਾਲਾ ਰੋਡ ’ਤੇ ਮੋਟਰ ਵਾਲੀ ਖੂਹੀ ਵਿਚੋਂ ਇੱਟਾਂ ਬਾਹਰ ਕੱਢਦੇ ਸਮੇਂ ਇਕ ਨੌਜਵਾਨ ਕਿਸਾਨ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਖੂਹੀ ਵਿਚ ਦੱਬਿਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਮੌਕੇ ’ਤੇ ਪਹੁੰਚ ਗਏ। ਇਲਾਕੇ ਦੇ ਲੋਕਾਂ ਵੱਲੋਂ ਕੀਤੀ ਹਿੰਮਤ ਅਤੇ ਤਿੰਨ ਜੇ. ਸੀ. ਬੀ. ਮਸ਼ੀਨਾਂ ਨਾਲ ਤਕਰੀਬਨ ਢਾਈ-ਤਿੰਨ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਆਦ ਨਛੱਤਰ ਸਿੰਘ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੌਤ ਦੇ ਮੂੰਹ ’ਚੋਂ ਬਾਹਰ ਆਉਣ ’ਤੇ ਨਛੱਤਰ ਸਿੰਘ ਪੁੱਤਰ ਵਿਰਸਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਗੁਰਸੇਵਕ ਸਿੰਘ ਅਤੇ ਆਪਣੇ ਭਤੀਜੇ ਜਪਪ੍ਰੀਤ ਸਿੰਘ ਸਮੇਤ ਘਰ ਦੇ ਨਾਲ ਬਣੀ ਹੋਈ ਖੂਹੀ ਵਿਚ ਇੱਟਾਂ ਬਾਹਰ ਕੱਢ ਰਹੇ ਸੀ ਕਿ ਅਚਾਨਕ ਖੂਹੀ ਉੱਪਰੋਂ ਮਿੱਟੀ ਦੀਆਂ ਢਿੱਗਾਂ ਡਿੱਗ ਗਈਆਂ।

ਬੜੀ ਮੁਸ਼ਕਲ ਨਾ ਉਸ ਦਾ ਭਰਾ ਤੇ ਭਤੀਜਾ ਬਾਹਰ ਆ ਗਏ ਅਤੇ ਉਹ ਖੂਹ ਵਿਚ ਦਬ ਗਿਆ| ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਪਾਲਾ ਸਿੰਘ ਅਤੇ ਏ. ਐੱਸ. ਆਈ. ਦਰਸ਼ਨ ਸਿੰਘ ਆਪਣੀ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ। ਲੋਕਾਂ ਵੱਲੋਂ ਕੀਤੀ ਹਿੰਮਤ ਦਾ ਨਛੱਤਰ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਵਾਰ-ਵਾਰ ਧੰਨਵਾਦ ਕੀਤਾ ਜਾ ਰਿਹਾ ਸੀ। 


author

Gurminder Singh

Content Editor

Related News