ਕਿਸਾਨ ਦੇ ਪੁੱਤਰ ਨੇ ਬਿਨਾਂ ਦਾਜ ਸਾਦੇ ਵਿਆਹ ਦਾ ਦਿੱਤਾ ਸੁਨੇਹਾ, ਟਰੈਕਟਰ ''ਤੇ ਲਿਆਇਆ ਡੋਲੀ (ਤਸਵੀਰਾਂ)

10/31/2020 11:55:20 AM

ਤਲਵੰਡੀ ਭਾਈ (ਗੁਲਾਟੀ): ਫਜੂਲ ਖਰਚੀ ਅਤੇ ਦਾਜ ਪ੍ਰਥਾ ਰੋਕਣ ਦੇ ਮੰਤਵ ਤਹਿਤ ਤਲਵੰਡੀ ਭਾਈ ਦੇ ਕਿਸਾਨ ਆਗੂ ਦਾ ਪੁੱਤਰ ਟਰੈਕਟਰ 'ਤੇ ਆਪਣੀ ਲਾੜੀ ਨੂੰ ਵਿਆਹੁਣ ਗਿਆ ਅਤੇ ਉਕਤ ਪਰਿਵਾਰ ਵਲੋਂ ਬਿਨਾਂ ਦਾਜ ਲਈੇ ਸਾਦੇ ਵਿਆਹ ਕਰਵਾਉਣ ਹਿੱਤ ਹੋਰ ਲਈ ਵੀ ਸੁਨੇਹਾ ਦਿੱਤਾ ਗਿਆ। 

ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਵਲੋਂ ਅਪਾਹਜ ਕਰਮਚਾਰੀਆਂ ਲਈ ਵੱਡੀ ਰਾਹਤ, ਕੀਤਾ ਇਹ ਐਲਾਨ

PunjabKesari

ਜਾਣਕਾਰੀ ਮੁਤਾਬਕ ਤਲਵੰਡੀ ਭਾਈ ਦੇ ਗੁਰਪ੍ਰੀਤ ਸਿੰਘ ਸਰਾਂ ਪੁੱਤਰ ਬਲਦੇਵ ਸਿੰਘ ਸਰਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਤਲਵੰਡੀ ਭਾਈ ਆਪਣੀ ਹਮਸਫਰ ਲਾੜੀ ਸੁਖਪ੍ਰੀਤ ਕੌਰ ਸਪੁੱਤਰੀ ਪ੍ਰਿਤਪਾਲ ਸਿੰਘ ਨੂੰ ਵਿਆਹੁਣ ਲਈ ਤਲਵੰਡੀ ਭਾਈ ਤੋਂ ਪਿੰਡ ਮੂੱਲਆਣਾ ਟਰੈਕਟਰ ਨੂੰ ਹੀ ਸਜਾ ਕੇ ਲੈ ਕੇ ਗਿਆ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੂਲ ਜਾ ਰਹੀ ਵਿਦਿਆਰਥਣ ਦੀ ਦਰਦਨਾਕ ਹਾਦਸੇ 'ਚ ਮੌਤ

PunjabKesari

ਇਸ ਮੌਕੇ ਲਾੜੇ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਉਸਦੇ ਇਹ ਸਾਰੇ ਪਰਿਵਾਰ ਦਾ ਫ਼ੈਸਲਾ ਸੀ ਕਿ ਵਿਆਹ ਬਿਨਾਂ ਦਾਜ ਅਤੇ ਬਿਨਾਂ ਫਜੂਲ ਖਰਚੀ ਦੇ ਕੀਤਾ ਜਾਵੇ, ਤਾਂ ਇਹ ਵਿਆਹ ਹੋਰਾਂ ਲਈ ਵੀ ਇਕ ਸੁਨੇਹਾ ਹੋਵੇ। ਇਸ ਮੌਕੇ ਲਾੜੀ ਸੁਖਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਆਮ ਵਿਆਹਾਂ ਨਾਲੋਂ ਅਨੋਖਾ ਹੋਇਆ ਹੈ, ਇਸ ਲਈ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਬਹੁਤ ਖੁਸ਼ ਹਨ, ਜਿਨ੍ਹਾਂ ਨੂੰ ਅਜਿਹੀ ਸੋਚ ਰੱਖਣ ਵਾਲਾ ਪਰਿਵਾਰ ਮਿਲਿਆ। ਇਸ ਮੌਕੇ ਲਾੜੇ ਦੇ ਪਿਤਾ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਇਹ ਵਿਆਹ ਬਿਨਾਂ ਕਿਸੇ ਦਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜੂਰੀ 'ਚ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕਾਰਜ਼ 3 ਦਿਨਾਂ 'ਚ ਪੂਰਾ ਹੋਇਆ ਹੈ। ਇਲਾਕੇ 'ਚ ਇਸ ਵਿਆਹ ਦੇ ਚਰਚੇ ਜ਼ੋਰਾਂ 'ਤੇ ਹਨ।


Shyna

Content Editor

Related News