ਕਿਸਾਨੀ ਸੰਘਰਸ਼ ਦੇ ਬਿਮਾਰ ਕਿਸਾਨ ਲਈ ਮਸੀਹਾ ਬਣ ਪਹੁੰਚੇ ਵਿਧਾਇਕ ਇਆਲੀ

Monday, Nov 15, 2021 - 04:01 PM (IST)

ਕਿਸਾਨੀ ਸੰਘਰਸ਼ ਦੇ ਬਿਮਾਰ ਕਿਸਾਨ ਲਈ ਮਸੀਹਾ ਬਣ ਪਹੁੰਚੇ ਵਿਧਾਇਕ ਇਆਲੀ

ਮੁੱਲਾਪੁਰ ਦਾਖਾ (ਕਾਲੀਆ) : ਸਿੰਘੂ ਬਾਰਡਰ ਤੇ ਕਿਸਾਨ ਮੋਰਚੇ ਵਿਚ ਕਿਸਾਨਾਂ ਦੇ ਹੱਕਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਵਿਚ ਬੈਠੇ ਕਿਸਾਨ ਹਰਨੇਕ ਸਿੰਘ ਨਿੱਕਾ ਵਾਸੀ ਪਿੰਡ ਪਮਾਲ ਨੂੰ ਅਚਾਨਕ ਅਧਰੰਗ ਦਾ ਅਟੈਕ ਆ ਗਿਆ। ਆਪਣਾ ਇਲਾਜ ਕਰਵਾਉਣ ਲਈ ਕਿਸਾਨ ਆਪਣੇ ਪਿੰਡ ਪਮਾਲ ਵਿਖੇ ਪੁੱਜ ਗਿਆ । ਜਿਸ ਦੀ ਖਬਰ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਮਿਲੀ ਤਾਂ ਉਸਦਾ ਪਤਾ ਲੈਣ ਲਈ ਵਿਧਾਇਕ ਇਆਲੀ ਖੁਦ ਕਿਸਾਨ ਦੇ ਘਰ ਪੁੱਜੇ ਅਤੇ ਉਸ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਮਦਾਦ ਵਜੋਂ 31000 ਰੁਪਏ ਨਗਦ ਸਹਾਇਤਾ ਅਤੇ ਸਾਰੇ ਇਲਾਜ ਦਾ ਖਰਚ ਖੁਦ ਕਰਵਾਉਣ ਦਾ ਐਲਾਨ ਕੀਤਾ।

ਇੱਥੇ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਲਗਭਗ ਇਕ ਵਰ੍ਹਾ ਹੋ ਚੱਲਿਆ ਹੈ ਤੇ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ। ਪਮਾਲ ਦੇ ਹਰਨੇਕ ਸਿੰਘ ਨਿੱਕਾ ਜੋ ਕਿ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ ਨੂੰ ਪਿਛਲੇ ਦਿਨੀ ਅਧਰੰਗ ਦਾ ਅਟੈਕ ਆਉਣ ਪਿੱਛੋਂ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਜਿੱਥੇ ਉਸਦੀ ਹਾਲਤ ਵਿਚ ਕੋਈ ਸੁਧਾਰ ਨਾ ਆਉਣ ਕਰਕੇ ਉਸਨੂੰ ਵਾਪਸ ਪਿੰਡ ਪਮਾਲ ਲਿਆਇਆ ਗਿਆ।

ਹਲਕਾ ਦਾਖਾ ਦੇ ਵਿਧਾਇਕ ਇਆਲੀ ਵੱਲੋਂ ਅੱਜ ਹਰਨੇਕ ਸਿੰਘ ਨਿੱਕਾ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਦੀ 31000 ਰੁਪਏ ਦੀ ਮਾਲੀ ਸਹਾਇਤਾ ਕੀਤੀ ਗਈ ਤੇ ਨਾਲ ਨਾਲ ਇਹ ਭਰੋਸਾ ਵੀ ਦਿਵਾਇਆ ਕਿ ਹਰਨੇਕ ਸਿੰਘ ਦੇ ਇਲਾਜ ਉੱਪਰ ਆਉਣ ਵਾਲਾ ਸਾਰਾ ਖਰਚ ਵਿਧਾਇਕ ਇਆਲੀ ਵੱਲੋਂ ਆਪਣੀ ਨਿੱਜੀ ਜੇਬ ਵਿਚੋਂ ਦਿੱਤਾ ਜਾਵੇਗਾ। ਵਿਧਾਇਕ ਇਆਲੀ ਨੇ ਕਿਹਾ ਕਿ ਉਹ ਖੁਦ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ ਤੇ ਕਿਸਾਨੀ ਹਿੱਤ ਲਈ ਹਮੇਸ਼ਾ ਹੀ ਤਤਪਰ ਹਨ। ਵਿਧਾਇਕ ਇਆਲੀ ਨੇ ਕਿਹਾ ਕਿ ਉਹ ਕਿਸਾਨੀ ਦੀ ਜ਼ਮੀਨੀ ਹਕੀਕਤ ਤੋਂ ਭਲੀ ਭਾਂਤ ਜਾਣੂ ਹਨ ਕਿਉਂਕਿ ਜਦੋਂ ਕਦੇ ਵੀ ਉਨ੍ਹਾਂ ਨੂੰ ਵਿਹਲ ਮਿਲਦੀ ਹੈ ਤਾਂ ਉਹ ਖੁਦ ਟਰੈਕਟਰ ਲੈ ਕੇ ਵਾਹੀ ਕਰਦੇ ਹਨ ਅਤੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਮੁੱਢ-ਕਦੀਮੋ ਜਾਣਦੇ ਹਨ।

ਇੱਥੇ ਗੌਰਤਲਬ ਹੈ ਕਿ ਵਿਧਾਇਕ ਇਆਲੀ ਦੇ ਪਰਿਵਾਰ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਹਲਕਾ ਦਾਖਾ ਦੇ ਸ਼ਹੀਦੀ ਪਾ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਪਣੀ ਨੇਕ ਕਮਾਈ ਵਿਚੋਂ ਇਕ ਲੱਖ ਰੁਪੲੈ ਦੀ ਸਹਾਇਤਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲੱਖ ਰੁਪਏੁ ਦੀ ਸਹਾਇਤਾ(2 ਲੱਖ ਰੁਪਏ) ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ ਅੰਬੀ, ਡਾ. ਬਲਵਿੰਦਰ ਸਿੰਘ, ਅਵਤਾਰ ਸਿੰਘ, ਖੁਸ਼ਪਾਲ ਸਿੰਘ, ਜਸਪ੍ਰੀਤ ਸਿੰਘ, ਮਨਮੋਹਣ ਸਿੰਘ, ਸ਼ਿੰਟੂ, ਕਰਨੈਲ ਸਿੰਘ ਆਦਿ ਮੌਜੂਦ ਸਨ।


author

Gurminder Singh

Content Editor

Related News