ਮਲੋਟ ਹਲਕੇ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ ਡਿਪਟੀ ਸਪੀਕਰ ਦੇ ਪੁੱਤਰ ਅਮਨ ਭੱਟੀ ਦਾ ਘਿਰਾਓ

Friday, Nov 20, 2020 - 05:52 PM (IST)

ਮਲੋਟ ਹਲਕੇ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ ਡਿਪਟੀ ਸਪੀਕਰ ਦੇ ਪੁੱਤਰ ਅਮਨ ਭੱਟੀ ਦਾ ਘਿਰਾਓ

ਮਲੋਟ (ਜੁਨੇਜਾ) : ਤਿੰਨ ਖੇਤੀ ਕਨੂੰਨਾਂ ਦੇ ਵਿਰੋਧ ਵਿਚ ਸੂਬੇ ਅੰਦਰ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਧਰਨੇ ਲਾਏ ਹਨ ਅਤੇ ਉਨ੍ਹਾਂ ਨੂੰ ਜਨਤਕ ਸਰਗਮੀਆਂ ਵਿਚ ਸ਼ਾਮਲ ਹੋਣ ਮੌਕੇ ਵਿਰੋਧ ਕੀਤਾ ਜਾਦਾ ਹੈ। ਪਰ ਹੁਣ ਇਨ੍ਹਾਂ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਸਿਆਸੀ ਗਤੀਵਿਧੀਆਂ ਨੂੰ ਰੋਕਣ ਲਈ ਉਨ੍ਹਾਂ ਦਾ ਪਿੰਡਾਂ ਅੰਦਰ ਦਾਖ਼ਲਾ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਹੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਸਪੁੱਤਰ ਅਤੇ ਮਲੋਟ ਹਲਕੇ ਵਿਚ ਸੇਵਾਦਰ/ਇੰਚਾਰਜ ਵਜੋਂ ਵਿਚਰਦੇ ਅਮਨਪ੍ਰੀਤ ਭੱਟੀ ਦਾ ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਥੇਹੜੀ ਵਿਖੇ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਕਿਸਾਨ ਯੂਨੀਅਨ ਦੇ ਵਰਕਰਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਕੇਂਦਰ ਸਰਕਾਰ ਵੱਲੋਂ ਇਹ ਕਨੂੰਨ ਵਾਪਸ ਨਹੀਂ ਲੈਂਦੇ ਉਨੀ ਦੇਰ ਕਿਸੇ ਵੀ ਸਿਆਸੀ ਆਗੂ ਨੂੰ ਪਿੰਡਾਂ ਵਿਚ ਦਾਖਿਲ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਦੋਵਾਂ ਧਿਰਾਂ ਦੀ ਤਕਰਾਰ ਵੀ ਹੁੰਦੀ-ਹੁੰਦੀ ਬਚੀ । ਇਸ ਮੌਕੇ ਕਿਸਾਨਾਂ ਨੇ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਜਥੇਦਾਰ ਗੋਰਾ ਸਿੰਘ ਫਕਰਸਰ, ਨਾਨਕ ਸਿੰਘ ਫੱਕਰਸਰ, ਮੈਂਗਲ ਸਿੰਘ , ਹਨੀ, ਰਨਜੀਤ ਸਿੰਘ ਥੇਹੜੀ, ਗਗਨਜੀਤ ਸਿੰਘ ਥੇਹੜੀ ਸਮੇਤ ਕਿਸਾਨ ਆਗੂਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਅੱਗੇ ਤੋਂ ਕਿਸੇ ਵੀ ਪਿੰਡ ਵਿਚ ਕੋਈ ਸਿਆਸੀ ਗਤੀਵਿਧੀ ਨਾ ਕੀਤੀ ਜਾਵੇਗਾ ਬਾਅਦ ਵਿਚ ਪਿੰਡ ਘੁਮਿਆਰਾ ਵਿਖੇ ਹੀ ਦੋਵਾਂ ਧਿਰਾਂ ਦਾ ਮੇਲ ਹੁੰਦਾ ਹੁੰਦਾ ਟਲ ਗਿਆ ਜਦੋਂ ਕਿਸਾਨਾਂ ਤੇ ਪੁੱਜਣ ਤੋਂ ਪਹਿਲਾਂ ਅਮਨ ਆਪਣੇ ਸਾਥੀਆਂ ਨਾਲ ਚਲ ਗਿਆ।

ਆਗੂਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਰੋਕ ਦੇ ਬਾਵਜੂਦ ਵੀ ਉਕਤ ਆਗੂ ਵੱਖ-ਵੱਖ ਪਿੰਡਾਂ ਵਿਚ ਸਰਗਰਮੀ ਕਰ ਰਿਹਾ ਹੈ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗਤੀਵਿਧੀਆਂ 'ਤੇ ਰੋਕ ਨਾ ਲਾਈ ਤਾਂ ਉਹ ਘਿਰਾਓ ਕਰਕੇ ਬੰਦੀ ਬਨਾਉਣਗੇ। ਇਸ ਮੌਕੇ ਬਲਦੇਵ ਸਿੰਘ ਅਬੁਲਖੁਰਾਨਾ, ਮਹਿਮਾ ਸਿੰਘ ਜੰਡਵਾਲਾ, ਕਾਕਾ ਸਿੰਘ ਬੁੱਟਰਬਖੂਆ ਸਮੇਤ ਆਗੂ ਹਾਜਰ ਸਨ।  ਉਧਰ ਅਮਨ ਪ੍ਰੀਤ ਸਿੰਘ ਭੱਟੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਸਿਆਸੀ ਅਹੁਦਾ ਹੈ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਅਵਤਾਰ ਪੂਰਬ ਸਬੰਧੀ ਗੁਰਦਵਾਰਾ ਥੇਹੜੀ ਸਾਹਿਬ ਵਿਖੇ ਵਿਚ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਜਾ ਰਿਹਾ ਜਿਸ ਦਾ ਸੁਨੇਹਾ ਦੇਣ ਲਈ ਪਿੰਡਾਂ ਵਿਚ ਜਾ ਰਿਹਾ ਹੈ।


author

Gurminder Singh

Content Editor

Related News