ਖੇਤ ''ਚ ਵੜੀਆਂ ਗਾਵਾਂ ਦੇਖ ਲੋਹਾ-ਲਾਖਾ ਹੋ ਗਿਆ ਖੇਤ ਮਾਲਕ, ਚਲਾ''ਤੀਆਂ ਗੋਲੀਆਂ
Friday, Apr 04, 2025 - 09:17 PM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਪਿੰਡ ਝੋਟੀ ਵਾਲਾ 'ਚ ਇੱਕ ਘਟਨਾ ਵਾਪਰੀ ਸਾਹਮਣੇ ਆਈ ਹੈ, ਜਿਥੇ ਖੇਤ ਮਾਲਕ ਵੱਲੋਂ ਗੁੱਜਰਾਂ ਦੀਆਂ ਗਾਂਵਾਂ ਉਸਦੇ ਖੇਤ 'ਚ ਚਾਰਾ ਚਰਨ ਲਈ ਵੜਨ 'ਤੇ ਨਰਾਜ਼ ਹੋਕੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਗਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਪਿੰਡ ਝੋਟੀ ਵਾਲਾ ਦੇ ਨਜ਼ਦੀਕ ਕੁਝ ਗੁੱਜਰਾ ਵੱਲੋਂ ਠਹਿਰ ਬਣਾਈ ਹੋਈ ਹੈ ਜੋ ਆਪਣੀਆਂ ਗਾਂਵਾਂ ਨੂੰ ਚਾਰਾ ਚਰਾਉਣ ਲਈ ਖੇਤਾਂ ਦੇ ਲਾਗੇ ਲਿਜਾ ਰਹੇ ਸਨ ਕਿ ਅਚਾਨਕ ਗਾਂਵਾਂ ਜਗਦੀਪ ਸਿੰਘ ਦੀ ਪੈਲੀ 'ਚ ਜਾ ਵੜੀਆਂ ਜਿਥੇ ਇਸ ਨੂੰ ਦੇਖ ਖੇਤ ਮਾਲਕ ਦਾ ਪਾਰਾ ਚੜ ਗਿਆ ਅਤੇ ਉਸ ਨੇ ਗੁੱਜਰਾਂ ਨਾਲ ਬਹਿਸ ਤੋਂ ਬਾਅਦ ਗੁੱਸੇ ਵਿਚ ਆ ਕੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਗੁੱਜਰਾਂ ਵੱਲ ਫਾਇਰ ਕਰ ਦਿੱਤਾ, ਜੋ ਉਨ੍ਹਾਂ ਦੀ ਇੱਕ ਗਾ ਦੇ ਲੱਗਾ ਜਿਸ ਨਾਲ ਗਾ ਦੀ ਮੌਤ ਹੋ ਗਈ। ਗੁੱਜਰਾਂ ਦਾ ਕਹਿਣਾ ਹੈ ਕੇ ਖੇਤ ਮਾਲਕ ਵੱਲੋਂ ਉਸ ਵੱਲ ਗੋਲੀ ਚਲਾਈ ਸੀ ਪਰ ਓਹ ਹੇਠਾਂ ਬੈਠ ਗਏ ਤੇ ਗੋਲੀ ਗਾਂ ਨੂੰ ਲੱਗ ਗਈ। ਉਨ੍ਹਾਂ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਉਚਿਤ ਕਾਰਵਾਈ ਕਰ ਉਨ੍ਹਾਂ ਨੂੰ ਇਨਸਾਫ ਦਿਲਾਇਆ ਜਾਵੇ।
ਇਸ ਸਬੰਧੀ ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਗੁੱਜਰ ਸਿਕੰਦਰ ਸਿੰਘ ਜੋ ਰਾਜਸਥਾਨ ਦਾ ਰਹਿਣ ਵਾਲਾ ਹੈ ਉਸਦੀ ਸ਼ਿਕਾਇਤ 'ਤੇ ਜਗਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8