ਪੰਜਾਬ ਦੇ ਉਦਯੋਗ ਜਗਤ ਨੂੰ ਬਜਟ 'ਚ ਮਿਲੇ ਕਰੋੜਾਂ ਦੇ ਗੱਫੇ, ਲੁਧਿਆਣਾ ਬਾਰੇ ਵੀ ਹੋ ਗਿਆ ਵੱਡਾ ਐਲਾਨ

Wednesday, Mar 26, 2025 - 12:14 PM (IST)

ਪੰਜਾਬ ਦੇ ਉਦਯੋਗ ਜਗਤ ਨੂੰ ਬਜਟ 'ਚ ਮਿਲੇ ਕਰੋੜਾਂ ਦੇ ਗੱਫੇ, ਲੁਧਿਆਣਾ ਬਾਰੇ ਵੀ ਹੋ ਗਿਆ ਵੱਡਾ ਐਲਾਨ

ਚੰਡੀਗੜ੍ਹ- ਅੱਜ ਪੰਜਾਬ ਵਿਧਾਨ ਸਭਾ 'ਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਜਟ 'ਚ ਵਿੱਤ ਮੰਤਰੀ ਨੇ ਸੂਬੇ 'ਚ ਉਦਯੋਗਾਂ ਨੂੰ ਵਿੱਤੀ ਪ੍ਰੋਤਸਾਹਨ (ਫਾਈਨੈਂਸ਼ੀਅਲ ਇੰਸੈਂਟਿਵ) ਦੇਣ ਲਈ 250 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਲਈ ਹੋਇਆ ਇਹ ਐਲਾਨ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਹੈ। 

ਇਸ ਤਹਿਤ ਸਰਕਾਰ ਨੇ ਅੰਮ੍ਰਿਤਸਰ 'ਚ ਯੂਨੀਟੀ ਮਾੱਲ ਬਣਾਉਣ ਦਾ ਐਲਾਨ ਕੀਤਾ ਹੈ, ਜਿਸ 'ਚ ਭਾਰਤ ਦੇ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਤੋਂ ਇਲਾਵਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਟਾਲ ਹੋਣਗੇ। ਇਹ ਮਾਲ ਕਾਰੀਗਰਾਂ ਤੇ ਉੱਦਮੀਆਂ ਨੂੰ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਤੇ ਉਨ੍ਹਾਂ ਦੀ ਮਾਰਕੀਟਿੰਗ ਕਰਨ ਲਈ ਇਕ ਮੰਚ ਪ੍ਰਦਾਨ ਕਰੇਗਾ। ਇਸ ਉਦੇਸ਼ ਲਈ ਸਰਕਾਰ ਨੇ 80 ਕਰੋੜ ਦੀ ਰਕਮ ਰਾਖ਼ਵੀਂ ਰੱਖੀ ਹੈ। 

ਇਹ ਵੀ ਪੜ੍ਹੋ- ਪੰਜਾਬ ਬਜਟ 2025 ; ਪੰਜਾਬ 'ਚ ਖੇਡਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਕਿ ਪੰਜਾਬ ਦੇ ਬਹੁਤ ਛੋਟੇ, ਛੋਟੇ ਤੇ ਮੱਧ ਦਰਜੇ ਦੇ ਉਦਯੋਗ ਉਦਯੋਗਿਕ ਵਾਤਾਵਰਨ ਪ੍ਰਨਾਲੀ ਦੀ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਦੇ ਵਿਕਾਸ ਲਈ ਸੂਬਾ ਸਰਕਾਰ ਨੇ ਰੇਜ਼ਿੰਗ ਐਂਡ ਐਕਸੈਲਰੇਟਿੰਗ ਪਰਫਾਰਮੈਂਸ ਸਕੀਮ ਤਹਿਤ 120 ਕਰੋੜ ਦੇ ਪ੍ਰਾਜੈਕਟ ਲਾਗੂ ਕਰਨ ਦਾ ਐਲਾਨ ਕੀਤਾ ਹੈ। 

ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਬਜਟ 'ਚ ਉਦਯੋਗਿਕ ਖੇਤਰ ਲਈ 3,426 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਗਈ ਹੈ, ਜਿਸ 'ਚ ਉਦਯੋਗਿਕ ਬਿਜਲੀ ਸਬਸਿਡੀ ਵੀ ਸ਼ਾਮਰ ਹੈ। ਇਸ ਤੋਂ ਇਲਾਵਾ ਲੁਧਿਆਣਾ 'ਚ ਖੋਜ, ਵਿਕਾਸ ਕੇਂਦਰ, ਆਟੋ ਪਾਰਟਸ ਤੇ ਹੈਂਡ ਟੂਲਜ਼ ਟੈਕਨਾਲੌਜੀ ਸੰਸਥਾ ਦੇ ਅਪਗ੍ਰੇਡੇਸ਼ਨ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News