ਖੇਤਾਂ ''ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Friday, Apr 05, 2019 - 06:35 PM (IST)

ਖੇਤਾਂ ''ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਬਟਾਲਾ (ਜ.ਬ) : ਸ਼ੁੱਕਰਵਾਰ ਨੂੰ ਪਿੰਡ ਭੁੱਲਰ ਵਿਚ ਸਰਕਾਰੀ ਹਾਈ ਸਕੂਲ ਦੇ ਪਿਛੇ ਖੇਤਾਂ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ. ਐਸ. ਆਈ ਮਿੱਤਰਮਾਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਵਿੰਦਰ ਕੌਰ ਪਤਨੀ ਲੇਟ ਸੁਖਦੇਵ ਸਿੰਘ ਨੇ ਫੋਨ 'ਤੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਖੇਤਾਂ ਵਿਚ ਕਿਸੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਦੀ ਉਮਰ ਕਰੀਬ 40 ਸਾਲ ਹੈ।
ਸੂਚਨਾ ਮਿਲਣ 'ਤੇ ਉਹ ਤੁਰੰਤ ਉਕਤ ਸਥਾਨ 'ਤੇ ਪਹੁੰਚੇ ਅਤੇ ਲਾਸ਼ ਦੇ ਵਾਰਸਾਂ ਸੰਬੰਧੀ ਪੁੱਛ ਗਿੱਛ ਕੀਤੀ ਪਰ ਲਾਸ਼ ਦੀ ਸ਼ਨਾਖਤ ਨਹੀ ਹੋ ਸਕੀ। ਇਸ ਲਈ ਉਨ੍ਹਾਂ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਦੇ ਡੈੱਡ ਹਾਊਸ ਵਿਚ ਰੱਖ ਦਿੱਤਾ ਹੈ ਅਤੇ 174 ਦੀ ਕਾਰਵਾਈ ਕਰ ਦਿੱਤੀ ਹੈ।


author

Gurminder Singh

Content Editor

Related News