ਫਰੀਦਕੋਟ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ

Wednesday, Aug 10, 2022 - 02:12 PM (IST)

ਫਰੀਦਕੋਟ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ

ਫਰੀਦਕੋਟ : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੱਜ 10 ਦਿਨਾਂ ਦਾ ਰਿਮਾਂਡ ਖ਼ਤਮ ਹੋ ਗਿਆ ਹੈ। ਪਿਛਲੇ 10 ਦਿਨਾਂ ਤੋਂ ਮੋਗਾ ਪੁਲਸ 209/21 ਮੁਕੱਦਮੇ 'ਚ ਉਸ ਕੋਲੋਂ ਪੁੱਛਗਿਛ ਕਰ ਰਹੀ ਸੀ। ਅੱਜ ਰਿਮਾਂਡ ਖ਼ਤਮ ਹੋਣ 'ਤੇ ਉਸ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ , ਜਿਸ ਦੌਰਾਨ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਫਰੀਦਕੋਟ ਪੁਲਸ ਨੂੰ ਸੌਂਪ ਦਿੱਤਾ ਹੈ। ਉੱਥੇ ਹੀ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਮੋਗਾ ਪੁਲਸ ਨੂੰ ਇਸੇ ਮਾਮਲੇ ਦੇ ਵਿੱਚ ਟਰਾਂਜ਼ਿਟ ਰਿਮਾਂਡ ਮਿਲਿਆ ਹੈ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਥੋੜ੍ਹੀ ਦੇਰ ਤੱਕ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

ਇਹ ਵੀ ਪੜ੍ਹੋ- ਮੋਗਾ ਪੁਲਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮਿਲਿਆ ਟਰਾਂਜ਼ਿਟ ਰਿਮਾਂਡ

ਕੀ ਸੀ ਮਾਮਲਾ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ 'ਚ ਡਿਪਟੀ ਮੇਅਰ ਦੇ ਭਤੀਜੇ 'ਤੇ ਦੋ ਅਣਪਛਾਤਿਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਫਾਇਰਿੰਗ ਵਿੱਚ ਅਸਫ਼ਲ ਰਹੇ 2 ਬਦਮਾਸ਼ਾਂ 'ਚੋਂ ਇਕ ਬਦਮਾਸ਼ ਮਨੂੰ ਡਾਗਰ ਨੂੰ ਮੌਕੇ 'ਤੇ ਹੀ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਸ਼ੂਟਰਾਂ ਨੇ ਇਸ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਡਿਪਟੀ ਮੇਅਰ ਦਾ ਭਤੀਜਾ ਘਰ ਤੋਂ ਆਪਣੇ ਫਾਈਨਾਂਸ ਦਫ਼ਤਰ ਜਾ ਰਹੇ ਸੀ। ਜਦੋਂ ਉਹ ਸ਼ਿਵ ਡੇਅਰੀ ਨਾਨਕ ਨਗਰੀ , ਮੋਗਾ ਕੋਲ ਪੁੱਜੇ ਤਾਂ ਉਸ ਦੇ ਬਰਾਬਰ ਆ ਰਹੇ 2 ਮੋਟਰਸਾਇਕਲ ਸਵਾਰ ਨੌਜਵਾਨਾਂ ਦੇ ਵਿੱਚੋਂ ਇਕ ਦੇ ਹੱਥ 'ਚ ਪਿਸਟੌਲ ਫੜੀ ਹੋਈ ਸੀ, ਜੋ ਕਿ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਆਏ ਸੀ। ਗੋਲ਼ੀ ਨਾ ਲੱਗਣ ਕਾਰਨ ਉਸ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਬਿਕਰਮ ਮਜੀਠੀਆ ਜੇਲ੍ਹ 'ਚੋਂ ਆਉਣਗੇ ਬਾਹਰ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਇਸ ਤੋਂ ਬਾਅਦ ਪੁਲਸ ਨੂੰ ਦਿੱਤੇ ਬਿਆਨਾਂ 'ਚ ਉਸ ਨੇ ਦੱਸਿਆ ਕਿ ਜਦੋਂ ਦੋਸ਼ੀ ਨੌਜਵਾਨ ਫਾਇਰਿੰਗ ਕਰਨ ਲੱਗਾ ਤਾਂ ਉਹ ਅਚਾਨਕ ਜ਼ਮੀਨ 'ਤੇ ਡਿੱਗ ਪਿਆ, ਜਿਸ ਕਾਰਨ ਉਸਦੇ ਹੱਥੋਂ ਪਿਸਟਲ ਵੀ ਡਿੱਗ ਗਈ। ਜਿਸ ਤੋਂ ਬਾਅਦ ਦੂਸਰੇ ਨੌਜਵਾਨ ਨੇ ਪਿਸਟਲ ਚੱਕ ਲਿਆ ਅਤੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ ਜੋ ਕਿ ਉਸ ਮੁੰਡੇ ਦੀ ਲੱਤ 'ਤੇ ਲੱਗੀ। ਜਿਸ ਤੋਂ ਬਾਅਦ ਉਹ ਹੱਥੋਂ ਪਾਈ ਹੋ ਗਏ ਅਤੇ ਮੁੜ ਉਨ੍ਹਾਂ ਨੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਜਿਸ ਤੋਂ ਬਾਅਦ ਰੌਲਾ ਪਿਆ ਗਿਆ ਤਾਂ ਕਾਫ਼ੀ ਲੋਕ ਉਨ੍ਹਾਂ ਦਾ ਮਦਦ ਲਈ ਆ ਗਏ ਅਤੇ ਦੋਸ਼ੀ ਨੌਜਵਾਨ ਮੌਕੇ ਤੋਂ ਫਰਾਰ ਹੋਣ ਲੱਗੇ ਸੀ ਕਿ ਇਕ ਨੌਜਵਾਨ ਦਾ ਮੋਟਰਸਾਇਕਲ 'ਤੇ ਬੈਠਣ ਲੱਗੇ ਦਾ ਪੈਰ ਤਲਕਣ ਕਾਰਨ ਉਹ ਡਿੱਗ ਗਿਆ ਪਰ ਦੂਸਰਾ ਨੌਜਵਾਨ ਫਰਾਰ ਹੋ ਗਿਆ। ਜਦੋਂ ਕਾਬੂ ਕੀਤੇ ਵਿਅਕਤੀ ਤੋਂ ਉਸ ਦਾ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮਨੂੰ ਡਾਗਰ ਪੁੱਤਰ ਰਾਮ ਕੁਮਾਰ ਵਾਸੀ ਰੇਵਲੀ ਜ਼ਿਲ੍ਹਾ ਸੋਨੀਪਤ ਦੱਸਿਆ ਅਤੇ ਫਰਾਰ ਹੋਏ ਆਪਣੇ ਸਾਥੀ ਦਾ ਨਾਮ ਜੋਧਾ ਵਾਸੀ ਅੰਮ੍ਰਿਤਸਰ ਦੱਸਿਆ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News