ਕੋਰੋਨਾ ਵਾਇਰਸ : ਫਰੀਦਕੋਟ ''ਚ ਇਕ ਹੋਰ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ
Saturday, Apr 11, 2020 - 07:21 PM (IST)

ਫਰੀਦਕੋਟ,(ਜਗਤਾਰ ਦੁਸਾਂਝ): ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਕਾਰਨ ਦੇਸ਼ ਭਰ ਆਪਣੀ ਦਹਿਸ਼ਤ ਦਾ ਮਾਹੌਲ ਹੈ। ਉਥੇ ਹੀ ਪੰਜਾਬ 'ਚ ਵੀ ਕੋਰੋਨਾ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਪੰਜਾਬ ਦੇ ਫਰੀਦਕੋਟ 'ਚ ਵੀ ਅੱਜ ਇਕ 33 ਸਾਲਾ ਵਿਅਕਤੀ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਕਤ ਸ਼ਹਿਰ 'ਚ ਮਿਸਤਰੀਆਂ ਵਾਲੀ ਗਲੀ ਦੇ ਪਾਜ਼ੇਟਿਵ ਮਿਲੇ ਵਿਅਕਤੀ ਦਾ ਦੋਸਤ ਹੈ। ਸ਼ਹਿਰ 'ਚ ਹੁਣ ਤਕ ਕੋਰੋਨਾ ਵਾਇਰਸ ਦੇ 3 ਪਾਜ਼ੇਟਿਵ ਕੇਸ ਸਾਹਮਣੇ ਆ ਚੁਕੇ ਹਨ। ਪੰਜਾਬ ਦੇ ਚੀਫ ਸੈਕਰੇਟਰੀ, ਕੇ.ਬੀ. ਐਸ ਸਿੱਧੂ ਵਲੋਂ ਟਵੀਟ ਕਰ ਕੇ ਦਿੱਤੀ ਗਈ।