ਫਰੀਦਕੋਟ ਦਾ ਹਾਕੀ ਖਿਡਾਰੀ ਓਲੰਪਿਕ ਖੇਡਾਂ 'ਚ ਧੁੰਮਾਂ ਪਾਉਣ ਲਈ ਤਿਆਰ, ਦੇਸ਼ ਨੂੰ ਰੁਪਿੰਦਰ ਤੋਂ ਵੱਡੀਆਂ ਉਮੀਦਾਂ

Wednesday, Jun 23, 2021 - 06:29 PM (IST)

ਫਰੀਦਕੋਟ ਦਾ ਹਾਕੀ ਖਿਡਾਰੀ ਓਲੰਪਿਕ ਖੇਡਾਂ 'ਚ ਧੁੰਮਾਂ ਪਾਉਣ ਲਈ ਤਿਆਰ, ਦੇਸ਼ ਨੂੰ ਰੁਪਿੰਦਰ ਤੋਂ ਵੱਡੀਆਂ ਉਮੀਦਾਂ

ਫਰੀਦਕੋਟ (ਜਗਤਾਰ): ਫਰੀਦਕੋਟ ਸ਼ਹਿਰ ਹੀ ਨਹੀ ਸਗੋਂ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਫਰੀਦਕੋਟ ਦੇ ਜੰਮਪਲ ਰੁਪਿੰਦਰ ਸਿੰਘ ਹਾਕੀ ਖਿਡਾਰੀ ਦੀ ਦੂਜੀ ਵਾਰੀ ਭਾਰਤੀ ਹਾਕੀ ਟੀਮ ’ਚ  23 ਜੁਲਾਈ ਤੋਂ 8 ਅਗਸਤ ਤੱਕ ਟੋਕੀਯੋ ਜਪਾਨ ’ਚ ਹੋਣ ਜਾ ਰਹੀਆਂ ਓਲੰਪਿਕ ਖੇਡਾਂ ’ਚ ਚੋਣ ਹੋਣ ਨਾਲ ਇਲਾਕੇ ’ਚ ਖੁਸ਼ੀ ਦਾ ਮਾਹੌਲ ਹੈ।ਜਿੱਥੇ ਉਸ ਦੇ ਪਰਿਵਾਰ ’ਚ ਅੱਜ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਉੱਥੇ ਰੁਪਿੰਦਰ ਦੇ ਚਾਹੁਣ ਵਾਲਿਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿਤੀਆਂ ਜਾ ਰਹੀਆਂ ਹਨ।ਫਰੀਦਕੋਟ ਦੀ ਹਾਕੀ ਦੀ ਗਰਾਉਂਡ ਤੋਂ ਆਪਣਾ ਖੇਡ ਦਾ ਸਫ਼ਰ ਸ਼ੁਰੂ ਕਰਨ ਵਾਲੇ ਰੁਪਿੰਦਰ ਨੇ ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਸਾਫ਼ ਕਰ ਦਿੱਤਾ ਸੀ ਕਿ ਉਸ ਦਾ ਟੀਚਾ ਬਹੁਤ ਉੱਚਾ ਹੈ ਜਿਸ ਨੂੰ ਹਾਸਲ ਕਰਨ ਦਾ ਉਹ ਦਮ ਰੱਖਦਾ ਹੈ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵਲੋਂ 28 ਜੂਨ ਤੋਂ MBBS, BDS ਤੇ BAMS ਦੀਆਂ ਕਲਾਸਾਂ ਕਾਲਜਾਂ ’ਚ ਸ਼ੁਰੂ ਕਰਨ ਦੇ ਹੁਕਮ

PunjabKesari

ਇਸੇ ਦੇ ਚਲੱਦੇ 2010 ’ਚ ਉਸ ਦੀ ਜੂਨੀਅਰ ਨੈਸ਼ਨਲ ਖੇਡਾਂ ’ਚ ਸਿਲੈਕਸ਼ਨ ਹੋਈ, ਜਿਸ ਤੋਂ ਬਾਅਦ ਲਗਾਤਾਰ ਉਹ ਆਪਣੇ ਟੀਚੇ ਵੱਲ ਵਧਦਾ ਗਿਆ ਅਤੇ 2012-13 ’ਚ ਉਹ ਭਾਰਤ ਦੀ ਸੀਨੀਅਰ ਟੀਮ ਦਾ ਹਿੱਸਾ ਬਣਿਆ। ਜਿਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਟੂਰਨਾਮੈਂਟ ਭਾਰਤ ਲਈ ਖੇਡੇ ਤੇ ਕਈ ਮੈਡਲ ਹਾਸਲ ਕੀਤੇ। ਭਾਵੇਂ ਉਹ ਕਾਮਨਵੈਲਥ ਗੇਮਸ ਹੋਣ ਜਾਂ ਏਸ਼ੀਅਨ ਖੇਡਾਂ ਉਹ ਭਾਰਤ ਦੀ ਟੀਮ ਦਾ ਹਿੱਸਾ ਰਿਹਾ। 2016 ਦੀ ਵਰਲਡ ਲੀਗ ’ਚ ਰੁਪਿੰਦਰ ਨੂੰ ਬੈਸਟ ਪਲੇਅਰ ਦੇ ਖਿਤਾਬ ਨਾਲ ਨਵਾਜਿਆ ਗਿਆ, ਜਿਸ ਲਈ ਇੰਡੀਅਨ ਹਾਕੀ ਫੈਡਰੇਸ਼ਨ ਵੱਲੋਂ 50 ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ।

ਇਹ ਵੀ ਪੜ੍ਹੋ:   ਜੈਪਾਲ ਭੁੱਲਰ ਦੇ ਮੁੜ ਹੋਏ ਪੋਸਟਮਾਰਟਮ ਦੀ ਰਿਪੋਰਟ 'ਤੇ ਪਿਤਾ ਨੇ ਚੁੱਕੇ ਸਵਾਲ (ਵੀਡੀਓ)

PunjabKesari

ਇਸ ਮੌਕੇ ਰੁਪਿੰਦਰ ਦੇ ਪਿਤਾ ਅਤੇ ਮਾਤਾ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ ਅਤੇ ਅੱਜ ਦੂਜੀ ਵਾਰ ਉਸ ਦੀ ਭਾਰਤੀ ਹਾਕੀ ਟੀਮ ਲਈ ਉਲੰਪਿਕ ਖੇਡਾਂ ਲਈ ਹੋਈ ਚੋਣ ਦੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡੇ ਕਈ ਰਿਸ਼ਤੇਦਾਰ ਹਾਕੀ ਦੇ ਖਿਡਾਰੀ ਰਹੇ ਹਨ, ਜਿਨ੍ਹਾਂ ਦੇ ਬਦੌਲਤ ਰੁਪਿੰਦਰ ’ਚ ਵੀ ਹਾਕੀ ਲਈ ਪਿਆਰ ਜਾਗਿਆ ਤੇ ਅਸੀਂ ਵੀ ਉਸ ਨੂੰ ਪੂਰੀ ਸਪੋਰਟ ਕੀਤੀ। ਜਿਸ ਦੇ ਚਲੱਦੇ ਮਿਹਨਤ ਕਰ ਉਸ ਨੇ ਇਹ ਮੁਕਾਮ ਹਾਸਲ ਕੀਤਾ।

ਇਹ ਵੀ ਪੜ੍ਹੋ:   ਪੰਜਾਬੀਆ ਦਾ ਸ਼ੌਂਕ ਦੋਨਾਲੀ ਹੁਣ ਬਣੀ ਪੰਜਾਬੀਆਂ ਲਈ ਸੰਭਾਲਣ ਵਿਚ ਸਿਰਦਰਦੀ

PunjabKesari

ਰੁਪਿੰਦਰ ਦੇ ਸ਼ੁਰੂਆਤੀ ਦਿਨਾਂ ਦੇ ਕੋਚ ਹਰਬੰਸ ਸਿੰਘ ਜੋ ਕੇ ਆਪ ਵੀ ਇੰਡੀਆ ਦੀ ਹਾਕੀ ਦੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਸ਼ੁਰੂ ਤੋਂ ਹੀ ਰੁਪਿੰਦਰ ਨੇ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਭਵਿੱਖ ’ਚ ਇਹ ਕੁੱਝ ਬਹੁਤ ਵੱਡਾ ਕਰਨ ਵਾਲਾ ਹੈ ਅਤੇ ਇਸ ਵੱਲੋਂ ਇੰਡੀਆ ਦੀ ਟੀਮ ’ਚ ਮੁਕਾਮ ਬਣਾਇਆ ਜਿਸ ਦਾ ਸਾਨੂੰ ਮਾਣ ਹੈ। ਇਸ ਵਾਰ ਮੁਕਾਬਲਾ ਸਖ਼ਤ ਸੀ। ਟੇ ਕੈਂਪ ’ਚ ਸਾਰੇ ਹੀ ਖਿਡਾਰੀ ਬਹੁਤ ਵਧੀਆ ਸਨ ਪਰ ਕੋਚਜ਼ ਵੱਲੋਂ ਬਹੁਤ ਹੀ ਪ੍ਰਫੈਕਟ ਟੀਮ ਜਿਸ ’ਚ ਤਜੁਰਬੇਕਾਰ ਅਤੇ ਜੋਸ਼ੀਲੇ ਖਿਡਾਰੀ ਚੁਣੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕੇ ਇਸ ਵਾਰ ਓਲੰਪਿਕ ’ਚ ਭਾਰਤ ਦੀ ਹਾਕੀ ਦੀ ਟੀਮ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇਗੀ ਅਤੇ ਇਕ ਵਾਰ ਫਿਰ ਹਾਕੀ ਦੇ ਖਿਡਾਰੀਆਂ ਨੂੰ ਉਹੀ ਮਾਣ ਸਨਮਾਨ ਮਿਲੇਗਾ ਜੋ ਕ੍ਰਿਕਟ ਦੇ ਖਿਡਾਰੀਆਂ ਨੂੰ ਮਿਲਦਾ ਹੈ।

ਇਹ ਵੀ ਪੜ੍ਹੋ: ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ: ਹਰੀਸ਼ ਰਾਵਤ

PunjabKesari


author

Shyna

Content Editor

Related News