ਕੋਟਕਪੂਰਾ ਗੋਲੀਕਾਂਡ: ਚਾਰਜਸ਼ੀਟ 'ਤੇ ਦੋਹਾਂ ਧਿਰਾਂ 'ਚ ਹੋਈ ਬਹਿਸ, ਸੁਣਵਾਈ ਮੁਲਤਵੀ
Friday, Sep 06, 2019 - 02:49 PM (IST)

ਫਰੀਦਕੋਟ (ਜਗਤਾਰ) - ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਵਲੋਂ ਨਾਮਜ਼ਦ ਕੀਤੇ ਗਏ ਪੰਜਾਬ ਪੁਲਸ ਨੇ ਅਧਿਕਾਰੀਆਂ ਨੂੰ ਅੱਜ ਫਰੀਦਕੋਟ ਦੀ ਜ਼ਿਲਾ ਅਤੇ ਸੈਸ਼ਨ ਕੋਰਟ 'ਚ ਪੇਸ਼ ਕੀਤਾ ਗਿਆ। ਅਦਾਲਤ 'ਚ ਸਿੱਟ ਵਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਦੇ ਸਬੰਧ 'ਚ ਅੱਜ ਦੋਵਾਂ ਧਿਰਾਂ 'ਚ ਬਹਿਸ ਹੋਈ, ਜਿਸ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 27 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ। ਫਰੀਦਕੋਟ ਦੀ ਅਦਾਲਤ 'ਚ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਐੱਸ.ਪੀ. ਬਲਜੀਤ ਸਿੰਘ ਸਿੱਧੂ, ਪਰਮਜੀਤ ਸਿੰਘ ਪੰਨੂੰ, ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਅਤੇ ਕੋਟਕਪੂਰਾ ਦੇ ਸਾਬਕਾ ਐੱਮ.ਐੱਲ.ਏ. ਮਨਤਾਰ ਸਿੰਘ ਬਰਾੜ ਮੌਜੂਦ ਸਨ। ਅਦਾਲਤ 'ਚ ਹੋਈ ਬਹਿਸ ਦੌਰਾਨ ਪੀੜਤ ਪਰਿਵਾਰ ਨੇ 329 ਦੀ ਕਲੋਜਲ ਰਿਪੋਰਟ ਦੇ ਸਬੰਧ 'ਚ ਕਈ ਸਵਾਲ ਵੀ ਚੁੱਕੇ।