ਫਰੀਦਕੋਟ: ਪੁਰਾਣੀ ਰੰਜਿਸ਼ ਕਾਰਨ 3 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ (ਤਸਵੀਰਾਂ)

Monday, Mar 22, 2021 - 09:54 AM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲ੍ਹੇ ਦੇ ਨਾਲ ਲਗਦੇ ਪਿੰਡ ਜੰਡਵਾਲਾ ਵਿਖੇ ਕਥਿਤ ਪੁਰਾਣੀ ਰੰਜਿਸ਼ ਦੇ ਚਲਦੇ ਕੁਝ ਲੋਕਾਂ ਵਲੋਂ ਪਿੰਡ ਚੰਦਬਾਜਾ ਦੇ 3 ਨੌਜਵਾਨਾਂ ’ਤੇ ਤੇਜ਼ਧਾਰ ਹੱਥਿਆਰਾ ਨਾਲ ਕਾਤਲਾਨਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਨੌਜਵਾਨਾਂ ਨੂੰ ਗੋਲੀਆਂ ਵੀ ਲੱਗੀਆਂ, ਜਦੋਂਕਿ ਇਕ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਜ਼ਿਆਦਾ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਪਈ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਤਿੰਨੇ ਜ਼ਖ਼ਮੀਂ ਨੌਜਵਾਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ, ਜਿੱਥੇ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

PunjabKesari

ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦਿਆਂ ਪਿੰਡ ਚੰਦਬਾਜਾ ਦੇ ਸਰਪੰਚ ਅਤੇ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਨੌਜਵਾਨ ਨਾਲ ਲਗਦੇ ਪਿੰਡ ਜੰਡ ਵਾਲਾ ਵਿਖੇ ਆਪਣੀ ਭੈਣ ਨੂੰ ਰਿਸ਼ਤੇਦਾਰਾਂ ਦੇ ਘਰ ਛੱਡ ਕੇ ਵਾਪਸ ਆ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਪਿੰਡ ਜੰਡਵਾਲਾ ਵਿਖੇ ਕੁਝ ਲੋਕ ਲੜ ਰਹੇ ਸਨ, ਜਦ ਉਹ ਉਥੋਂ ਲੰਘਣ ਲੱਗਾ ਤਾਂ ਕੁਝ ਲੋਕਾਂ ਨੇ ਉਸ ਨੂੰ ਉਥੇ ਘੇਰ ਲਿਆ। ਉਸ ਨੇ ਪਿੰਡ ’ਚੋਂ ਆਪਣੇ ਚਾਚੇ ਦੇ ਮੁੰਡੇ ਨੂੰ ਫੋਨ ਕਰ ਕੇ ਬੁਲਾਇਆ ਤਾਂ ਉਥੇ ਮੌਜੂਦ ਕੰਵਲਜੀਤ ਸਿੰਘ ਫੌਜੀ ਦੇ ਮੁੰਡੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਮਾਮਲਾ 2 ਭੈਣਾਂ ਦੇ ਹੋਏ ਕਤਲ ਦਾ : ਸੰਸਕਾਰ ਨਾ ਕਰਨ ’ਤੇ ਅੜ੍ਹਿਆ ਪਰਿਵਾਰ, ਰੱਖੀਆਂ ਇਹ ਮੰਗਾਂ

PunjabKesari

ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਕਾਰਨ ਪਿੰਡ ਚੰਦਬਾਜਾ ਦੇ 3 ਨੌਜਵਾਨ ਜ਼ਖ਼ਮੀਂ ਹੋ ਗਏ, ਜਿੰਨਾ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਪੂਰੇ ਮਾਮਲੇ ਬਾਰੇ ਮੁੱਦਕੀ ਪੁਲਸ ਨੂੰ ਇਤਲਾਹ ਦੇ ਦਿੱਤੀ ਸੀ ਪਰ ਹਾਲੇ ਤੱਕ ਕੋਈ ਨਹੀਂ ਆਇਆ। ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਪੜ੍ਹੋ ਇਹ ਵੀ ਖ਼ਬਰ - ਪ੍ਰਕਾਸ਼ ਸਿੰਘ ਬਾਦਲ ਨੇ ਵੀਡੀਓ ਕਾਲ ਰਾਹੀਂ ਜਾਣਿਆ ਆਪਣੇ ਪੁੱਤਰ ਸੁਖਬੀਰ ਬਾਦਲ ਦਾ ਹਾਲ

PunjabKesari

ਪੜ੍ਹੋ ਇਹ ਵੀ ਖ਼ਬਰ - ਮਾਸਟਰ ਸਲੀਮ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ


rajwinder kaur

Content Editor

Related News