ਪਰਾਲੀ ਸਾੜਨ ''ਤੇ ਨੰਬਰਦਾਰ ਮੁਅੱਤਲ, ਪੰਚਾਇਤ ਮੈਂਬਰ ਖਿਲਾਫ ਕੀਤੀ ਕਾਰਵਾਈ

Friday, Nov 08, 2019 - 02:02 PM (IST)

ਪਰਾਲੀ ਸਾੜਨ ''ਤੇ ਨੰਬਰਦਾਰ ਮੁਅੱਤਲ, ਪੰਚਾਇਤ ਮੈਂਬਰ ਖਿਲਾਫ ਕੀਤੀ ਕਾਰਵਾਈ

ਫਰੀਦਕੋਟ (ਜਗਤਾਰ ਦੁਸਾਂਝ) - ਰੋਕ ਲਗਾਉਣ ਦੇ ਬਾਵਜੂਦ ਪਰਾਲੀ ਨੂੰ ਅੱਗ ਲਾਉਣ 'ਤੇ ਜੈਤੋਂ ਦੇ ਪਿੰਡ ਫਤਿਹਗੜ੍ਹ ਦੇ ਇਕ ਨੰਬਰਦਾਰ ਨੂੰ ਮੁਅੱਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਪੰਚਾਇਤ ਵਿਭਾਗ ਨੂੰ ਪਰਾਲੀ ਸਾੜਨ ਵਾਲੇ ਇਕ ਪੰਚਾਇਤ ਮੈਂਬਰ ਖਿਲਾਫ ਵੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸਰਕਾਰੀ ਅਮਲਾ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪੱਬਾਂ ਭਾਰ ਹੋ ਗਿਆ ਹੈ, ਜਿਸ ਕਾਰਨ ਪਰਾਲੀ ਸਾੜ੍ਹਣ ਵਾਲਿਆਂ ਦੇ ਧੜਾਧੜ ਚਲਾਨ ਕੱਟੇ ਜਾ ਰਹੇ ਹਨ। ਚਲਾਨ ਕੱਟੇ ਜਾਣ 'ਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਇਸੇ ਕੜੀ ਦੇ ਤਹਿਤ ਇਕ ਨੰਬਰਦਾਰ ਅਤੇ ਇਕ ਪੰਚਾਇਤ ਮੈਂਬਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ, ਜੋ ਏ.ਡੀ.ਓ. ਅਤੇ ਪਟਵਾਰੀ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਗਈ। ਇਸ ਦੌਰਾਨ ਫਰੀਦਕੋਟ ਜ਼ਿਲੇ ਦੇ ਡੀ.ਸੀ. ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ।


author

rajwinder kaur

Content Editor

Related News