8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹੁਣ ਸਹੁਰੇ ਘਰ ''ਚੋਂ ਮਿਲੀ ਕੁੜੀ ਦੀ ਲਾਸ਼

Wednesday, Jul 29, 2020 - 06:21 PM (IST)

8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹੁਣ ਸਹੁਰੇ ਘਰ ''ਚੋਂ ਮਿਲੀ ਕੁੜੀ ਦੀ ਲਾਸ਼

ਫਰੀਦਕੋਟ (ਜਗਤਾਰ): ਫ਼ਰੀਦਕੋਟ ਦੀ ਰਹਿਣ ਵਾਲੀ 26 ਸਾਲਾ ਕੁੜੀ ਜਿਸਦਾ ਵਿਆਹ ਕਰੀਬ ਅੱਠ ਮਹੀਨੇ ਪਹਿਲਾਂ ਹੀ ਕੋਟਕਪੂਰੇ ਦੇ ਨਿਵਾਸੀ ਨਾਲ ਹੋਇਆ ਸੀ ਅਤੇ ਅੱਜ ਕੁੜੀ ਦੀ ਸਹੁਰੇ ਘਰ ਕੋਟਕਪੂਰਾ 'ਚ ਭੇਦਭਰੀ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਸਹੁਰੇ ਵਾਲਿਆਂ ਨੇ ਕੁੜੀ ਦੀ ਸਿਹਤ ਖ਼ਰਾਬ ਹੋਣ ਨੂੰ ਲੈ ਕੇ ਕੁੜੀ ਦੇ ਮਾਤਾ-ਪਿਤਾ ਨੂੰ ਫੋਨ ਕੀਤਾ ਸੀ ਪਰ ਕੁੜੀ ਦਾ ਭਰਾ ਜਦੋਂ ਕੋਟਕਪੂਰਾ ਪੁਹੰਚਿਆਂ ਤਾਂ ਉਹ ਬੇਹੋਸ਼ੀ ਦੀ ਹਾਲਤ 'ਚ ਪਈ ਸੀ, ਜਿਸ ਨੂੰ ਉਨ੍ਹਾਂ ਵਲੋਂ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਲਿਆਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹੁਣ ਕੁੜੀ ਦੇ ਪਰਿਵਾਰ ਵਾਲਿਆਂ ਨੇ ਕੁੜੀ ਦੇ ਸਹੁਰੇ ਵਾਲਿਆਂ ਤੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ  ਵਲੋਂ ਕੁੜੀ ਨੂੰ ਦਾਜ ਲਈ ਤੰਗ ਕੀਤਾ ਜਾਂਦਾ ਸੀ,ਜਿਸਦੇ ਚੱਲਦੇ ਉਨ੍ਹਾਂ  ਦੇ ਸਹੁਰੇ ਵਾਲਿਆਂ ਨੇ ਕੁੱਝ ਜ਼ਹਿਰੀਲੀ ਚੀਜ਼ ਦੇ ਦਿੱਤੀ ਅਤੇ ਉਨ੍ਹਾਂ ਦੀ ਕੁੜੀ ਦੀ ਮੌਤ ਹੋ ਗਈ। ਪੁਲਸ ਵਲੋਂ ਕੁੜੀ ਦੇ ਪਿਤਾ ਦੀ ਸ਼ਿਕਾਇਤ ਤੇ ਕੁੜੀ ਦੇ ਪਤੀ, ਜੇਠ-ਜੇਠਾਣੀ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ:  ਇਨਸਾਨੀਅਤ ਸ਼ਰਮਸਾਰ: 11 ਸਾਲ ਦੇ ਬੱਚੇ ਨੂੰ 20 ਵਾਰ ਬਣਾਇਆ ਹਵਸ ਦਾ ਸ਼ਿਕਾਰ

ਕੁੜੀ ਦੇ ਭਰਾ ਅਤੇ ਤਾਏ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਉਨ੍ਹਾਂ ਨੂੰ ਕੁੜੀ ਦੀ ਜੇਠਾਣੀ ਦਾ ਫੋਨ ਆਇਆ  ਸੀ ਕਿ ਤੁਹਾਡੀ ਕੁੜੀ ਦੀ ਸਿਹਤ ਠੀਕ ਨਹੀਂ ਹੈ ਉਹ ਦਵਾਈ ਨਹੀਂ ਲੈ ਰਹੀ, ਜਿਸਦੇ ਬਾਅਦ ਉਹ ਕੋਟਕਪੂਰਾ ਪੁਹੰਚੇ ਤਾਂ ਕੁੜੀ ਬੇਹੋਸ਼ੀ ਦੀ ਹਾਲਤ 'ਚ ਸੀ, ਜਿਸ ਨੂੰ ਉਹ ਹਸਪਤਾਲ ਲੈ ਕੇ ਗਏ ਜਾਣ ਲੱਗੇ ਤਾਂ ਸਹੁਰੇ ਵਾਲਿਆਂ ਨੇ ਉਨ੍ਹਾਂ ਨੂੰ  ਰੋਕ ਲਿਆ ਤੇ ਉਨ੍ਹਾਂ ਨੇ ਕੁੜੀ ਨੂੰ ਫ਼ਰੀਦਕੋਟ ਮੈਡੀਕਲ ਹਾਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  17 ਸਾਲਾ ਕੁੜੀ ਪੜ੍ਹਾਈ ਦੇ ਨਾਲ ਕਰਦੀ ਹੈ ਖੇਤੀ, ਕਿਸਾਨੀ ਹੱਕਾਂ ਲਈ ਜੂਝਣ ਦੇ ਜਜ਼ਬੇ ਨੂੰ ਸਲਾਮ

ਇਹ ਵੀ ਪੜ੍ਹੋ: ਗੁਰੂ ਘਰ 'ਚ ਲੰਗਰ ਛਕਣ ਗਏ ਨੌਜਵਾਨ ਦਾ ਨੁਕੀਲੇ ਹਥਿਆਰ ਨਾਲ ਕਤਲ


author

Shyna

Content Editor

Related News