ਪ੍ਰੇਮ ਸਬੰਧਾਂ ਕਾਰਨ ਗਰਭਵਤੀ ਹੋਈ ਔਰਤ ਦਾ ਕਤਲ

Tuesday, Jul 02, 2019 - 01:14 PM (IST)

ਪ੍ਰੇਮ ਸਬੰਧਾਂ ਕਾਰਨ ਗਰਭਵਤੀ ਹੋਈ ਔਰਤ ਦਾ ਕਤਲ

ਫ਼ਰੀਦਕੋਟ (ਰਾਜਨ) - ਥਾਣਾ ਸਦਰ ਵਿਖੇ ਜਗਤਾਰ ਸਿੰਘ ਵਾਸੀ ਮੱਲਾਂਵਾਲਾ ਵਲੋਂ ਆਪਣੀ ਭੈਣ ਦੇ ਕਤਲ ਦੇ ਲਾਏ ਗਏ ਦੋਸ਼ ਤਹਿਤ ਪਿੰਡ ਗੋਲੇਵਾਲਾ ਨਿਵਾਸੀ ਜਸਵਿੰਦਰ ਸਿੰਘ 'ਤੇ ਪੁਲਸ ਵਲੋਂ ਕੇਸ ਦਰਜ ਕਰ ਕੇ ਜਾਂਚ ਜਾਰੀ ਹੈ। ਦੱਸ ਦੇਈਏ ਕਿ ਮ੍ਰਿਤਕ ਔਰਤ ਦਾ ਵਿਆਹ 14 ਸਾਲ ਪਹਿਲਾਂ ਤਰਨਤਾਰਨ ਦੇ ਵਿਅਕਤੀ ਨਾਲ ਹੋ ਚੁੱਕਾ ਸੀ ਅਤੇ ਉਸ ਦਾ ਇਕ ਪੁੱਤਰ ਵੀ ਹੈ। ਬਿਆਨਕਰਤਾ ਨੇ ਦੱਸਿਆ ਕਿ ਉਸ ਦੀ ਭੈਣ ਨਿੰਦਰ ਕੌਰ (26) ਦੇ ਜਸਵਿੰਦਰ ਸਿੰਘ ਨਾਲ ਪ੍ਰੇਮ ਸਬੰਧ ਸਨ, ਜਿਸ ਕਾਰਨ ਇਹ ਦੋਵੇਂ ਮੋਗਾ ਵਿਖੇ ਕਿਰਾਏ ਦੇ ਘਰ 'ਚ ਰਹਿੰਦੇ ਸਨ। ਇਸ ਦੌਰਾਨ ਉਸ ਦੀ ਭੈਣ ਗਰਭਵਤੀ ਹੋ ਗਈ ਅਤੇ ਉਸ ਨੇ ਜਦੋਂ ਜਣੇਪੇ ਲਈ ਲੋੜੀਂਦੇ ਜਸਵਿੰਦਰ ਸਿੰਘ ਦੇ ਆਧਾਰ ਕਾਰਡ ਦੀ ਮੰਗ ਕੀਤੀ ਤਾਂ ਉਸ ਨੇ ਆਧਾਰ ਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਉਸ ਦੀ ਭੈਣ ਦੀ ਕੁੱਖੋ ਬੱਚਾ ਨਹੀਂ ਚਾਹੁੰਦਾ ਸੀ।

ਬਿਆਨਕਰਤਾ ਨੇ ਦੋਸ਼ ਲਾਇਆ ਕਿ ਜਸਵਿੰਦਰ ਸਿੰਘ ਉਸ ਦੀ ਭੈਣ ਨੂੰ ਆਪਣੀ ਜ਼ਿੰਦਗੀ ਦਾ ਰੋੜਾ ਸਮਝਣ ਲੱਗ ਪਿਆ ਸੀ ਅਤੇ ਕੋਈ ਵੀ ਸਬੂਤ ਰੱਖਣਾ ਨਹੀਂ ਚਾਹੁੰਦਾ ਸੀ। ਇਸੇ ਕਾਰਨ ਉਨ੍ਹਾਂ ਦੋਵਾਂ 'ਚ ਲੜਾਈ-ਝਗੜਾ ਹੋਣ ਲੱਗ ਪਿਆ ਅਤੇ ਉਸ ਨੇ ਉਸ ਦੀ ਭੈਣ ਦਾ ਕਤਲ ਕਰਨ ਤੋਂ ਬਾਅਦ ਲਾਸ਼ ਸੂਏ 'ਚ ਸੁੱਟ ਦਿੱਤੀ।


author

rajwinder kaur

Content Editor

Related News