ਲੋਕਾਂ ਦੀਆਂ ਕਾਲੀਆਂ ਝੰਡੀਆਂ ਦਾ ਮੁੜ ਸ਼ਿਕਾਰ ਹੋਏ ਅਕਾਲੀ ਉਮੀਦਵਾਰ ਰਣੀਕੇ

Wednesday, May 01, 2019 - 04:43 PM (IST)

ਲੋਕਾਂ ਦੀਆਂ ਕਾਲੀਆਂ ਝੰਡੀਆਂ ਦਾ ਮੁੜ ਸ਼ਿਕਾਰ ਹੋਏ ਅਕਾਲੀ ਉਮੀਦਵਾਰ ਰਣੀਕੇ

ਫਰੀਦਕੋਟ (ਜਗਤਾਰ) - ਫਰੀਦਕੋਟ ਲੋਕ ਸਭਾ ਤੋਂ ਅਕਾਲੀ ਦਲ ਵਲੋਂ ਐਲਾਨੇ ਗਏ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੂੰ ਅੱਜ ਬਰਗਾੜੀ ਵਿਖੇ ਲੋਕਾਂ ਦੀਆਂ ਕਾਲੀਆਂ ਝੰਡੀਆਂ ਸ਼ਿਕਾਰ ਹੋਣਾ ਪਿਆ। ਜਾਣਕਾਰੀ ਅਨੁਸਾਰ ਉਮੀਦਵਾਰ ਗੁਲਦਾਰ ਰਣੀਕੇ ਅੱਜ ਬਰਗਾੜੀ ਦੇ ਨਾਲ ਲਗਦੇ ਪਿੰਡਾਂ 'ਚ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਕਰਨ ਲਈ ਗਏ ਹੋਏ ਸਨ, ਜਿਥੋਂ ਦੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਸਵਾਗਤ ਕਰਕੇ ਹੋਏ ਰੋਸ ਪ੍ਰਗਟ ਕੀਤਾ। ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਅਕਾਲੀ ਦਲ ਵਲੋਂ ਨਾਰਾਜ਼ ਕੁਝ ਲੋਕਾਂ ਨੇ ਗੁਲਜ਼ਾਰ ਸਿੰਘ ਰਣੀਕੇ ਦੇ ਕਾਫਲੇ ਦਾ ਫਰੀਦਕੋਟ ਵਿਖੇ ਕਾਲੀਆਂ ਝੰਡੀਆਂ ਲਹਿਰਾ ਕੇ ਰੋਸ ਪ੍ਰਗਟ ਕੀਤਾ ਸੀ।  


author

rajwinder kaur

Content Editor

Related News