ਜ਼ਿਲ੍ਹਾ ਫਰੀਦਕੋਟ ਅੰਦਰ ਕੋਰੋਨਾ ਦੇ ਪੰਜ ਨਵੇਂ ਕੇਸ ਆਏ ਸਾਹਮਣੇ
Friday, Jun 19, 2020 - 05:38 PM (IST)
ਕੋਟਕਪੂਰਾ (ਨਰਿੰਦਰ ਬੈੜ): ਜ਼ਿਲ੍ਹਾ ਫਰੀਦਕੋਟ ਅੰਦਰ ਅੱਜ ਕੋਰੋਨਾ ਦੇ ਪੰਜ ਨਵੇਂ ਕੇਸ ਸਾਹਮਣੇ ਆਉਣ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਸੱਤ ਹੋ ਗਈ ਹੈ।ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ 'ਚੋਂ ਤਿੰਨ ਕੋਟਕਪੁਰਾ ਦੇ ਮੁਹੱਲਾ ਪ੍ਰੇਮ ਨਗਰ ਅਤੇ ਦੋ ਮੁਹੱਲਾ ਸੁਰਗਾਪੁਰੀ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਆਈਸੋਲੇਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸ਼ਹੀਦ ਗੁਰਤੇਜ ਸਿੰਘ ਦੀ ਮਾਂ ਦੇ ਬੋਲ 'ਪੁੱਤ ਕਦੇ ਨਾ ਭੁੱਲਣ ਵਾਲੇ ਜ਼ਖਮ ਦੇ ਗਿਆ' (ਵੀਡੀਓ)
ਜ਼ਿਕਰਯੋਗ ਹੈ ਕਿ ਕੋਵਿਡ 19 ਨੂੰ ਲੈ ਕੇ ਡਾ. ਹਰਕੰਵਲਜੀਤ ਸਿੰਘ ਐੱਸ.ਐੱਮ.ਓ. ਸਿਵਲ ਸਰਜਨ ਕੋਟਕਪੁਰਾ ਅਤੇ ਡਾ. ਪੰਕਜ ਬਾਂਸਲ ਨੋਡਲ ਅਫਸਰ ਦੀ ਅਗਵਾਈ ਡਾਕਟਰਾਂ ਦੀ ਟੀਮ ਵਲੋਂ ਲਗਾਤਾਰ ਸੈਂਪਲ ਲਈ ਜਾ ਰਹੇ ਹਨ ਅਤੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਡਾ. ਸਰਵਦੀਪ ਸਿੰਘ ਰੋਮਾਣਾ ਡਾ. ਵਿਕਰਮ ਅਤੇ ਸੰਜੀਵ ਸਿੰਗਲਾ ਫਾਰਮੇਸੀ ਅਫਸਰ ਆਦਿ ਤੇ ਆਧਾਰਿਤ ਟੀਮ ਵਲੋਂ ਇਲਾਕਾ ਸੁਰਾਗਪੁਰੀ 'ਚ ਕੀਤੀ ਟੈਸਟਿੰਗ ਦੌਰਾਨ ਇਸ ਇਲਾਕੇ ਦੋ ਦੇ ਵਿਅਕਤੀ ਪਾਜ਼ੇਟਿਵ ਆਏ ਹਨ, ਜਦਕਿ ਮੁਹੱਲਾ ਪ੍ਰੇਮ ਨਗਰ ਨਾਲ ਸਬੰਧਿਤ ਲੁਧਿਆਣਾ ਵਿਖੇ ਇਕ ਨਿੱਜੀ ਹਸਪਤਾਲ 'ਚ ਦਾਖਲ ਕੋਰੋਨਾ ਪਾਜ਼ੇਟਿਵ ਆਏ ਬਜ਼ੁਰਗ ਵਿਅਕਤੀ ਦੇ ਸੰਪਰਕ 'ਚ ਆਉਣ ਵਾਲਿਆਂ ਦੇ ਸੈਂਪਲ ਲਏ ਜਾਣ 'ਤੇ ਤਿੰਨ ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 95 ਹੋ ਗਈ ਹੈ, ਜਿਨ੍ਹਾਂ 'ਚੋਂ 88 ਵਿਅਕਤੀਆਂ ਨੂੰ ਠੀਕ ਹੋਣ 'ਤੇ ਛੁੱਟੀ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ: ਚੀਕ-ਚੀਕ ਕੇ ਬੋਲ੍ਹਿਆ ਸ਼ਹੀਦ ਗੁਰਵਿੰਦਰ ਦਾ ਪਰਿਵਾਰ 'ਲੜਾਈ ਲੜਨ ਤੋਂ ਪਹਿਲਾਂ ਇਕ ਵਾਰ ਦੱਸ ਤਾਂ ਦਿੰਦਾ' (ਵੀਡੀਓ)