ਸਰਕਾਰੀ ਸਬ-ਹੈਲਥ ਸੈਂਟਰ ਤੇ ਪਸ਼ੂ ਹਸਪਤਾਲ ''ਚੋਂ ਪੱਖੇ ਤੇ ਸਿਲੰਡਰ ਚੋਰੀ

Wednesday, Dec 13, 2017 - 02:06 AM (IST)

ਸਰਕਾਰੀ ਸਬ-ਹੈਲਥ ਸੈਂਟਰ ਤੇ ਪਸ਼ੂ ਹਸਪਤਾਲ ''ਚੋਂ ਪੱਖੇ ਤੇ ਸਿਲੰਡਰ ਚੋਰੀ

ਸ੍ਰੀ ਮੁਕਤਸਰ ਸਾਹਿਬ,  (ਨੇਕੀ)-  ਬੀਤੇ ਸੋਮਵਾਰ ਦੀ ਰਾਤ ਨੂੰ ਪਿੰਡ ਕੋਟਲੀ ਅਬਲੂ ਦੇ ਫੋਕਲ ਪੁਆਇੰਟ 'ਚ ਸਥਿਤ ਸਰਕਾਰੀ ਸਬ-ਹੈਲਥ ਸੈਂਟਰ ਤੇ ਪਸ਼ੂ ਹਸਪਤਾਲ 'ਚੋਂ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਫਾਰਮਾਸਿਸਟ ਜਗਰੂਪ ਸਿੰਘ ਅਤੇ ਵੈਟਰਨਰੀ ਅਧਿਕਾਰੀ ਜੱਗਾ ਸਿੰਘ ਨੇ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਚੋਰਾਂ ਨੇ ਹੈਲਥ ਸੈਂਟਰ ਦੇ ਜਿੰਦਰੇ ਭੰਨ ਕੇ ਅੰਦਰੋਂ ਪੰਜ ਪੱਖੇ, ਕੁਰਸੀਆਂ ਤੇ ਗੈਸ ਚੁੱਲ੍ਹੇ ਸਮੇਤ ਸਿਲੰਡਰ ਚੋਰੀ ਕਰ ਲਿਆ। ਇੰਨਾ ਹੀ ਨਹੀਂ, ਇਸ ਤੋਂ ਕੁਝ ਦੂਰੀ 'ਤੇ ਸਥਿਤ ਪਸ਼ੂ ਹਸਪਤਾਲ 'ਚੋਂ ਇਕ ਪੱਖਾ ਵੀ ਚੋਰੀ ਕਰ ਲਿਆ। ਚੋਰੀ ਦੀ ਘਟਨਾ ਦਾ ਸਵੇਰੇ ਹਸਪਤਾਲ ਖੁੱਲ੍ਹਣ 'ਤੇ ਪਤਾ ਲੱਗਾ ਕਿਉਂਕਿ ਸਰਕਾਰ ਵੱਲੋਂ ਹਸਪਤਾਲ ਲਈ ਇਕ ਵੀ ਚੌਂਕੀਦਾਰ ਨਹੀਂ ਦਿੱਤਾ ਗਿਆ। ਹਸਪਤਾਲ ਸਟਾਫ਼ ਨੇ ਥਾਣਾ ਕੋਟਭਾਈ ਪੁਲਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ ਅਤੇ ਪੁਲਸ ਨੇ ਮੌਕਾ ਦੇਖਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News