Live Show ਦੌਰਾਨ ਲੋਕਾਂ ਤੋਂ ਲੁਕੋ ਕੇ ਇਹ ਕੰਮ ਕਰ ਰਹੇ ਸਨ ਕੁਲਵਿੰਦਰ ਬਿੱਲਾ, ਬਣ ਗਈ ਵੀਡੀਓ
Tuesday, Feb 25, 2025 - 10:27 AM (IST)

ਜਲੰਧਰ- ਕ੍ਰਿਕਟ ਇੱਕ ਅਜਿਹੀ ਖੇਡ ਹੈ, ਜਿਸ ਨੂੰ ਲੈ ਕੇ ਭਾਰਤੀਆਂ 'ਚ ਅਲੱਗ ਤਰ੍ਹਾਂ ਦਾ ਕ੍ਰੇਜ਼ ਹੈ, ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ। ਹੁਣ 23 ਫਰਵਰੀ ਨੂੰ ਦੁਬਈ 'ਚ ਭਾਰਤ ਬਨਾਮ ਪਾਕਿਸਤਾਨ ਮੈਚ ਦੌਰਾਨ ਉਰਵਸ਼ੀ ਰੌਤੇਲਾ, ਚਿਰੰਜੀਵੀ ਸਮੇਤ ਕਈ ਮਸ਼ਹੂਰ ਹਸਤੀਆਂ ਨੂੰ ਟੀਮ ਇੰਡੀਆ ਨੂੰ ਚੀਅਰ ਕਰਦੇ ਦੇਖਿਆ ਗਿਆ। ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਨਾਲ ਟੀਮ ਇੰਡੀਆ ਨੂੰ ਚੀਅਰ ਕੀਤਾ।
ਹਾਲ ਹੀ 'ਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸਾਂਝੀ ਕੀਤੀ ਹੈ, ਜਿਸ 'ਚ ਗਾਇਕ ਲਾਈਵ ਪ੍ਰੋਫਾਰਮ ਕਰਦੇ ਨਜ਼ਰੀ ਪੈ ਰਹੇ ਹਨ, ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪ੍ਰੋਫਾਰਮ ਕਰਨ ਦੇ ਨਾਲ-ਨਾਲ ਲੁਕ ਕੇ ਮੈਚ ਵੀ ਦੇਖਦੇ ਨਜ਼ਰੀ ਪੈ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਮੈਚ ਦੇਖਣਾ ਵੀ ਜ਼ਰੂਰੀ ਸੀ, ਸ਼ੋਅ ਦੇ ਨਾਲ-ਨਾਲ।' ਇਸ ਦੇ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਦਿਖਾਇਆ।
ਇਹ ਵੀ ਪੜ੍ਹੋ- ਮੋਟਾਪੇ ਨੂੰ ਲੈ ਕੇ PM ਮੋਦੀ ਦੀ ਵਧੀ tension, ਮਸ਼ਹੂਰ ਹਸਤੀਆਂ ਤੋਂ ਮੰਗੀ ਮਦਦ
ਦੱਸਣਯੋਗ ਹੈ ਕਿ ਟੀਮ ਇੰਡੀਆ ਨੇ 23 ਫਰਵਰੀ ਨੂੰ ਪਾਕਿਸਤਾਨ ਦੇ ਖਿਲਾਫ਼ ਚੈਂਪੀਅਨਸ ਟਰਾਫੀ 'ਚ ਆਪਣੀ ਦੂਜੀ ਜਿੱਤ ਹਾਸਲ ਕੀਤੀ। ਇਸ ਮੈਚ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਪਣੀਆਂ ਸਾਰੀਆਂ ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਦਿੱਤੇ ਟੀਚੇ ਨੂੰ ਪੂਰਾ ਕਰਨ ਲਈ ਉਤਰੀ ਭਾਰਤੀ ਟੀਮ ਨੇ 4 ਵਿਕਟਾਂ ਗੁਆ ਕੇ 244 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ 111 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ ਨਾਬਾਦ 100 ਦੌੜਾਂ ਬਣਾਈਆਂ ਅਤੇ ਟੀਮ ਇੰਡੀਆ ਨੂੰ ਜਿੱਤ ਤੱਕ ਪਹੁੰਚਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8