ਲਾਈਵ ਸ਼ੋਅ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਾ ਚਾੜਿਆ ਕੁਟਾਪਾ
Friday, Feb 07, 2025 - 05:38 PM (IST)
![ਲਾਈਵ ਸ਼ੋਅ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਾ ਚਾੜਿਆ ਕੁਟਾਪਾ](https://static.jagbani.com/multimedia/2025_2image_17_37_177833401ali.jpg)
ਐਂਟਰਟੇਨਮੈਂਟ ਡੈਸਕ - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ, ਪੰਜਾਬੀ ਗਾਇਕ ਅਸਲਮ ਅਲੀ ਇਕ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਉਹ ਸਟੇਜ 'ਤੇ ਜਿਵੇਂ ਹੀ ਗੀਤ ਗਾਉਣ ਲੱਗਦਾ ਹੈ ਤਾਂ ਅਚਾਨਕ ਇਕ ਵਿਅਕਤੀ ਸਟੇਜ ਵੱਲ ਵਧਦਾ ਹੈ ਅਤੇ ਗਾਇਕ ਦੇ ਥੱਪੜ ਮਾਰਨ ਲੱਗਦਾ ਹੈ। ਹਾਲਾਂਕਿ ਗਾਇਕ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਕੁੱਟਮਾਰ ਕਰਨ ਆ ਰਿਹਾ ਹੈ ਅਤੇ ਉਹ ਮਾਈਕ 'ਚ ਬੋਲ ਵੀ ਰਿਹਾ ਹੁੰਦਾ ਕਿ ਭਾਜੀ ਇਹ ਬੰਦਾ ਕੁੱਟ-ਮਾਰਨ ਕਰਨ ਆ ਰਿਹਾ ਹੈ। ਇਸ ਤੋਂ ਪਹਿਲਾਂ ਕਿ ਕੋਈ ਉਸ ਵਿਅਕਤੀ ਨੂੰ ਰੋਕ ਪਾਉਂਦਾ, ਉਹ ਸਟੇਜ 'ਤੇ ਪਹੁੰਚ ਜਾਂਦਾ ਹੈ। ਸਟੇਜ 'ਤੇ ਪਹੁੰਚਦੇ ਹੀ ਉਸ ਨੇ ਗਾਇਕ ਅਸਲਮ ਅਲੀ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਹਾਲਾਂਕਿ ਇਸ ਵੀਡੀਓ 'ਚ ਨਜ਼ਰ ਆਉਣ ਵਾਲਾ ਗਾਇਕ ਅਸਲਮ ਅਲੀ ਹੀ ਹੈ, ਇਸ ਦੀ ਪੁਸ਼ਟੀ ਜਗਬਾਣੀ ਅਦਾਰਾ ਨਹੀਂ ਕਰਦਾ।
ਇਸ ਲਿੰਕ 'ਤੇ ਕਲਿੱਕ ਕਰਕੇ ਵੇਖੋ ਪੂਰਾ ਵੀਡੀਓ -
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ ਬਰਫੀਲੀਆਂ ਵਾਦੀਆਂ 'ਚ ਵੱਡਾ ਹਾਦਸਾ, ਵੀਡੀਓ ਵਾਇਰਲ ਫੈਨਜ਼ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8