ਵੱਡੀ ਖਬਰ; ਬਾਡੀ ਬਿਲਡਰ ਤੇ ਐਕਟਰ ਵਰਿੰਦਰ ਘੁੰਮਣ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ, ਲੋਕਾਂ ਤੋਂ ਮੰਗੀ ਰਾਏ

Friday, Jun 06, 2025 - 10:06 AM (IST)

ਵੱਡੀ ਖਬਰ; ਬਾਡੀ ਬਿਲਡਰ ਤੇ ਐਕਟਰ ਵਰਿੰਦਰ ਘੁੰਮਣ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ, ਲੋਕਾਂ ਤੋਂ ਮੰਗੀ ਰਾਏ

ਐਂਟਰਟੇਨਮੈਂਟ ਡੈਸਕ- ਪ੍ਰਸਿੱਧ ਬਾਡੀ ਬਿਲਡਰ ਅਤੇ ਐਕਟਰ ਵਰਿੰਦਰ ਘੁੰਮਣ ਨੇ ਪੰਜਾਬ ਦੀ ਰਾਜਨੀਤੀ ਵਿੱਚ ਐਂਟਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਵੀ ਸਾਂਝੀ ਕੀਤਾ ਹੈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣਗੇ। ਆਪਣੀ ਫਿਟਨੈੱਸ ਅਤੇ ਦਿਲੇਰੀ ਲਈ ਮਸ਼ਹੂਰ ਘੁੰਮਣ ਨੇ ਕਿਹਾ ਕਿ ਹੁਣ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਸਹੀ ਰਸਤਾ ਤੈਅ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਕੋਹਲੀ ਦੀ 'ਵਿਰਾਟ' ਜਿੱਤ ਮਗਰੋਂ ਫੈਨਜ਼ ਨੇ ਕਿਹਾ- ਵਿਰੁਸ਼ਕਾ ਨੂੰ ਮਿਲਿਆ ਪ੍ਰੇਮਾਨੰਦ ਮਹਾਰਾਜ ਜੀ ਦਾ ਆਸ਼ੀਰਵਾਦ

PunjabKesari

ਦੱਸ ਦੇਈਏ ਕਿ ਵਰਿੰਦਰ ਘੁੰਮਣ ਨੇ ਅਜੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਨਾਮ ਸਾਫ਼ ਨਹੀਂ ਕੀਤਾ, ਪਰ ਇਹ ਸੰਕੇਤ ਦਿੱਤੇ ਹਨ ਕਿ ਉਹ ਜਲਦੀ ਕਿਸੇ ਵੱਡੀ ਪਾਰਟੀ ਨਾਲ ਆਪਣੇ ਇਰਾਦੇ ਸਾਂਝੇ ਕਰਨਗੇ ਜਾਂ ਫਿਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਵਰਿੰਦਰ ਘੁੰਮਣੇ ਜਲੰਧਰ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: ਹਿਨਾ ਖਾਨ ਮਗਰੋਂ ਇਸ ਮਸ਼ਹੂਰ ਸਿੰਗਰ ਨੂੰ ਹੋਇਆ ਬ੍ਰੈਸਟ ਕੈਂਸਰ

ਮੁੱਖ ਮੁੱਦੇ:

ਉਨ੍ਹਾਂ ਵਲੋਂ ਜਿਹੜੇ ਮੁੱਖ ਚੋਣ ਮੁੱਦੇ ਗਿਣਵਾਏ ਗਏ ਹਨ, ਉਹ ਹਨ:

  • ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ
  • ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨਾ
  • ਖੇਡਾਂ ਰਾਹੀਂ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨਾ
     

ਇਹ ਵੀ ਪੜ੍ਹੋ: ਪਾਕਿ ਦੀ ਘਟੀਆ ਕਰਤੂਤ; ਮਾਂ ਦੀ ਮੌਤ 'ਤੇ ਨਹੀਂ ਦਿੱਤਾ ਸੀ ਅਦਨਾਨ ਸਾਮੀ ਨੂੰ ਵੀਜ਼ਾ, ਵੀਡੀਓ ਕਾਲ ਰਾਹੀਂ ਵੇਖਿਆ ਜਨਾਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News