ਚੋਪੜਾ ਪਰਿਵਾਰ 'ਚ ਪਸਰਿਆ ਮਾਤਮ: ਅਦਾਕਾਰਾ ਮੰਨਾਰਾ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ

Tuesday, Jun 17, 2025 - 10:15 AM (IST)

ਚੋਪੜਾ ਪਰਿਵਾਰ 'ਚ ਪਸਰਿਆ ਮਾਤਮ: ਅਦਾਕਾਰਾ ਮੰਨਾਰਾ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ

ਮੁੰਬਈ (ਏਜੰਸੀ) - ਅਦਾਕਾਰਾ ਮੰਨਾਰਾ ਚੋਪੜਾ ਦੇ ਪਿਤਾ ਐਡਵੋਕੇਟ ਰਮਨ ਰਾਏ ਹਾਂਡਾ ਦਾ ਸੋਮਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਮੰਨਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਦਿੰਦੇ ਹੋਏ ਲਿਖਿਆ: “ਅਸੀਂ ਡੂੰਘੇ ਦੁੱਖ ਨਾਲ ਆਪਣੇ ਪਿਆਰੇ ਪਿਤਾ ਦੇ ਅਕਾਲ ਚਲਾਣਾ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ, ਜੋ 16/06/2025 ਨੂੰ ਸਦਾ ਲਈ ਸਾਨੂੰ ਛੱਡ ਗਏ। ਉਹ ਸਾਡੇ ਪਰਿਵਾਰ ਦਾ ਥੰਮ੍ਹ ਸਨ।”

ਇਹ ਵੀ ਪੜ੍ਹੋ: ਮਸ਼ਹੂਰ ਫਿਲਮ ਨਿਰਮਾਤਾ 12 ਜੂਨ ਤੋਂ ਬਾਅਦ ਹੋਇਆ ਲਾਪਤਾ, ਪਲੇਨ ਕ੍ਰੈਸ਼ ਸਾਈਟ ਨੇੜੇ ਮਿਲੀ ਆਖ਼ਰੀ ਲੋਕੇਸ਼ਨ

PunjabKesari

ਅੰਤਿਮ ਸੰਸਕਾਰ 18 ਜੂਨ ਨੂੰ ਦੁਪਿਹਰ 1 ਵਜੇ ਮੁੰਬਈ ਦੇ ਅੰਧੇਰੀ ਵੈਸਟ ਵਿਚ ਅੰਬੋਲੀ ਸਥਿਤ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਰਮਨ ਰਾਏ ਹਾਂਡਾ ਦਿੱਲੀ ਹਾਈ ਕੋਰਟ ਵਿੱਚ ਵਕੀਲ ਸਨ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਕਾਮਿਨੀ, ਧੀਆਂ ਮੰਨਾਰਾ ਅਤੇ ਮਿਤਾਲੀ ਹਨ। ਉਹ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਚਾਚਾ ਵੀ ਸਨ।

ਇਹ ਵੀ ਪੜ੍ਹੋ: ਕਮਲ ਕੌਰ ਭਾਬੀ ਮਗਰੋਂ ਹੁਣ ਇਕ ਹੋਰ ਮਸ਼ਹੂਰ ਮਾਡਲ ਦੀ ਮਿਲੀ ਲਾਸ਼

ਖਬਰਾਂ ਮੁਤਾਬਕ, ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਮੰਨਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਜ਼ਿਦ’ ਨਾਲ ਕੀਤੀ ਸੀ ਜੋ ਬਾਕਸ ਆਫਿਸ ’ਤੇ ਕੁਝ ਖਾਸ ਨਹੀਂ ਕਰ ਸਕੀ। ਬਾਅਦ ਵਿੱਚ ਉਨ੍ਹਾਂ ਨੇ ਦੱਖਣੀ ਫਿਲਮ ਇੰਡਸਟਰੀ ਵਿਚ ਕਦਮ ਰੱਖਿਆ। ਉਹ ਸਲਮਾਨ ਖਾਨ ਦੇ ਰੀਐਲਟੀ ਸ਼ੋਅ ‘ਬਿਗ ਬੌਸ 17’ ਅਤੇ ਹਾਲ ਹੀ ਦੇ ‘ਲਾਫਟਰ ਸ਼ੈਫਸ – ਅਨਲਿਮਿਟਡ ਐਂਟਰਟੇਨਮੈਂਟ ਸੀਜ਼ਨ 2’ ਦਾ ਹਿੱਸਾ ਵੀ ਰਹੀ ਹੈ।

ਇਹ ਵੀ ਪੜ੍ਹੋ: ਵਿਆਹ ਤੋਂ 10 ਦਿਨਾਂ ਬਾਅਦ ਦਿਖਿਆ ਹਿਨਾ ਖਾਨ ਦਾ ਬੇਬੀ ਬੰਪ! ਲੱਗਣ ਲੱਗੀਆਂ ਪ੍ਰੈਗਨੈਂਸੀ ਦੀਆਂ ਅਟਕਲਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News