ਵੱਡੀ ਖਬਰ; 29 ਸਾਲਾ ਮਸ਼ਹੂਰ YouTuber ਨੇ ਕੀਤੀ ਖੁਦਕੁਸ਼ੀ
Tuesday, Jun 24, 2025 - 01:54 PM (IST)

ਐਂਟਰਟੇਨਮੈਂਟ ਡੈਸਕ- ਅਮਰੀਕਾ ਤੋਂ ਆਈ ਇੱਕ ਖ਼ਬਰ ਨੇ ਦੁਨੀਆ ਭਰ ਦੇ ਪਸ਼ੂ-ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 'ਸੇਵ ਏ ਫਾਕਸ' (Save A Fox) ਨਾਮਕ ਪ੍ਰਸਿੱਧ ਸੰਸਥਾ ਦੀ ਸੰਸਥਾਪਕ ਅਤੇ ਯੂਟਿਊਬਰ ਮਿਕਾਇਲਾ ਰੇਨਜ਼ (Mikayla Raines) ਦਾ 29 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸ ਨੇ ਖੁਦਕੁਸ਼ੀ ਕਰ ਲਈ ਹੈ, ਜਿਸਦੀ ਪੁਸ਼ਟੀ ਉਸਦੇ ਪਤੀ ਈਥਨ ਰੇਨਜ਼ ਨੇ ਕੀਤੀ।
ਪਤੀ ਨੇ ਕੀਤੀ ਪੁਸ਼ਟੀ
ਮਿਕਾਇਲਾ ਦੇ ਪਤੀ ਈਥਨ ਰੇਨਜ਼ ਨੇ ਇਹ ਦੁਖਦਾਈ ਜਾਣਕਾਰੀ ਇਕ ਭਾਵੁਕ ਵੀਡੀਓ ਰਾਹੀਂ ਦਿੱਤੀ ਜੋ 'ਸੇਵ ਏ ਫਾਕਸ' ਦੇ ਆਧਿਕਾਰਿਕ ਯੂਟਿਊਬ ਚੈਨਲ ‘ਤੇ ਅੱਪਲੋਡ ਕੀਤੀ ਗਈ ਹੈ। ਉਨ੍ਹਾਂ ਕਿਹਾ: “ਇਹ ਅਜਿਹਾ ਘਾਟਾ ਹੈ ਜਿਸ ਦੀ ਕਦੇ ਕਲਪਨਾ ਵੀ ਨਹੀਂ ਕਰ ਸਕਦੇ। ਮਿਕਾਇਲਾ ਸਿਰਫ ਪਸ਼ੂਆਂ ਲਈ ਨਹੀਂ, ਮਨੁੱਖਤਾ ਲਈ ਵੀ ਇੱਕ ਪ੍ਰੇਰਣਾ ਸੀ। ਮੈਂ ਟੁੱਟ ਚੁੱਕਾ ਹਾਂ, ਪਰ ਮੈਂ ਵਾਅਦਾ ਕਰਦਾ ਹਾਂ ਕਿ ਉਹ ਜੋ ਸੁਪਨਾ ਲੈ ਕੇ ਚੱਲੀ ਸੀ, ਮੈਂ ਉਸਨੂੰ ਅੱਗੇ ਵਧਾਵਾਂਗਾ।”
ਇਹ ਵੀ ਪੜ੍ਹੋ: 'ਸਰਦਾਰ ਜੀ 3' ਵਿਵਾਦ ਮਗਰੋਂ ਦਿਲਜੀਤ ਨੇ ਪਾਈ ਪੋਸਟ, ਕਿਹਾ- ਰਿਲੀਜ਼ ਤੋਂ ਪਹਿਲਾਂ...
ਲੰਬੇ ਸਮੇਂ ਤੋਂ ਡਿਪਰੈਸ਼ਨ ਨਾਲ ਜੂਝ ਰਹੀ ਸੀ ਮਿਕਾਇਲਾ
ਈਥਨ ਨੇ ਦੱਸਿਆ ਕਿ ਮਿਕਾਇਲਾ ਡਿਪ੍ਰੈਸ਼ਨ, ਆਟੀਜ਼ਮ ਅਤੇ ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ (BPD) ਵਰਗੀਆਂ ਮਾਨਸਿਕ ਬਿਮਾਰੀਆਂ ਨਾਲ ਲੰਬੇ ਸਮੇਂ ਤੋਂ ਲੜ ਰਹੀ ਸੀ। ਉਸ ਨੇ ਦਵਾਈਆਂ, ਥੈਰੇਪੀ ਅਤੇ ਹੋਰ ਇਲਾਜ ਵੀ ਲਏ, ਪਰ ਇਹ ਅੰਦਰੂਨੀ ਦਰਦ ਉਸ ਦੀ ਜ਼ਿੰਦਗੀ ਵਿਚੋਂ ਕਦੇ ਪੂਰੀ ਤਰ੍ਹਾਂ ਨਹੀਂ ਮਿਟਿਆ।
ਇਹ ਵੀ ਪੜ੍ਹੋ: ਉੱਠੀ ਦਿਲਜੀਤ ਦੋਸਾਂਝ ਨੂੰ ਬੈਨ ਕਰਨ ਦੀ ਮੰਗ, ਜਾਣੋ ਕੀ ਹੈ ਪੂਰਾ ਮਾਮਲਾ
ਪਸ਼ੂਆਂ ਲਈ ਜੀਵਨ ਸਮਰਪਿਤ – 500 ਤੋਂ ਵੱਧ ਲੋਮੜੀਆਂ ਨੂੰ ਦਿੱਤਾ ਨਵਾਂ ਜੀਵਨ
ਮਿਕਾਇਲਾ ਰੇਨਜ਼ ਨੇ ਆਪਣੇ ਜੀਵਨ ਨੂੰ ਪਸ਼ੂ ਕਲਿਆਣ ਲਈ ਸਮਰਪਿਤ ਕਰ ਦਿੱਤਾ ਸੀ। ਉਹ ਨੇ 'ਸੇਵ ਏ ਫਾਕਸ' ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ ਜੋ ਕਿ: ਫਰ ਫਾਰਮਾਂ ਤੋਂ ਬਚਾਈਆਂ ਗਈਆਂ ਲੋਮੜੀਆਂ ਅਤੇ ਹੋਰ ਜਾਨਵਰਾਂ ਨੂੰ ਇਕ ਸੁਰੱਖਿਅਤ ਘਰ ਦਿੰਦੀ ਹੈ। ਮਿਕਾਇਲਾ ਨੇ 500 ਤੋਂ ਵੱਧ ਲੋਮੜੀਆਂ ਨੂੰ ਬਚਾਇਆ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ। ਉਸ ਦੀਆਂ ਵੀਡੀਓਜ਼ ਹਮੇਸ਼ਾ ਉਤਸ਼ਾਹ, ਪਿਆਰ ਅਤੇ ਉਮੀਦ ਨਾਲ ਭਰਪੂਰ ਰਹਿੰਦੀਆਂ ਸਨ। ਉਸਨੇ ਕਦੇ ਵੀ ਆਪਣੇ ਸੰਘਰਸ਼ਾਂ ਨੂੰ ਦੁਨੀਆਂ ਸਾਹਮਣੇ ਨਹੀਂ ਆਉਣ ਦਿੱਤਾ ਅਤੇ ਹਮੇਸ਼ਾ ਜਾਨਵਰਾਂ ਦੀ ਦੇਖਭਾਲ ਵਿੱਚ ਰੁੱਝੀ ਰਹਿੰਦੀ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਹੋ ਗਈ ਮੌਤ, ਰਾਤੀਂ ਸੌਣ ਮਗਰੋਂ ਨਹੀਂ ਦੇਖ ਸਕੇ ਸਵੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8