ਅਦਾਕਾਰਾ ਸਨਾ ਖਾਨ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ
Wednesday, Jun 25, 2025 - 10:13 AM (IST)

ਐਂਟਰਟੇਨਮੈਂਟ ਡੈਸਕ- ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ 'ਬਿੱਗ ਬੌਸ' ਫੇਮ ਸਨਾ ਖਾਨ ਦੀ ਮਾਂ ਸਈਦਾ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਸਨਾ ਨੇ ਖੁਦ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ। ਮਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਅਦਾਕਾਰਾ ਦੇ ਪ੍ਰਸ਼ੰਸਕਾਂ ਅਤੇ ਕਰੀਬੀਆਂ ਵਿੱਚ ਗਮੀ ਦੀ ਲਹਿਰ ਦੌੜ ਪਈ ਹੈ। ਹਰ ਕੋਈ ਸਨਾ ਦੀ ਮਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ।
ਇਹ ਵੀ ਪੜ੍ਹੋ: ਹੋਰ ਵਧ ਗਿਆ ਦੋਸਾਂਝਾਂਵਾਲੇ ਦਾ ਰੁਤਬਾ ! ਕੈਨੇਡਾ ਦੀ ਯੂਨੀਵਰਸਿਟੀ ਨੇ ਕਰ'ਤਾ ਇਹ ਐਲਾਨ
ਸਨਾ ਨੇ ਕੀ ਲਿਖਿਆ?
ਸਨਾ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ: “ਇਨਾ ਲਿੱਲਾਹਿ ਵਾ ਇੰਨਾ ਇਲੈਹਿ ਰਾਜਿਊਨ… ਮੇਰੀ ਪਿਆਰੀ ਮਾਂ ਸ੍ਰੀਮਤੀ ਸਈਦਾ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਅੱਲਾਹ ਕੋਲ ਵਾਪਸ ਚਲੀ ਗਈ ਹੈ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ, “ਨਮਾਜ਼-ਏ-ਜਨਾਜ਼ਾ, ਈਸ਼ਾ ਦੀ ਨਮਾਜ਼ ਤੋਂ ਬਾਅਦ 9:45 ਵਜੇ ਓਸ਼ੀਵਾਰਾ ਕਬਰਸਤਾਨ ਵਿੱਚ ਅਦਾ ਕੀਤੀ ਜਾਵੇਗੀ। ਮੇਰੀ ਮਾਂ ਲਈ ਤੁਹਾਡੀਆਂ ਦੁਆਵਾਂ ਬਹੁਤ ਮਦਦਗਾਰ ਹੋਣਗੀਆਂ।”
ਇਹ ਵੀ ਪੜ੍ਹੋ: ਵੱਡੀ ਖਬਰ; 29 ਸਾਲਾ ਮਸ਼ਹੂਰ YouTuber ਨੇ ਕੀਤੀ ਖੁਦਕੁਸ਼ੀ
ਸਨਾ ਖਾਨ ਆਪਣੀ ਮਾਂ ਦੇ ਬਹੁਤ ਕਰੀਬ ਸੀ। ਉਹ ਆਪਣੇ ਜੀਵਨ ਵਿੱਚ ਮਾਂ ਨੂੰ ਆਪਣੀ ਸਹੀ ਮਾਰਗਦਰਸ਼ਕ ਮੰਨਦੀ ਸੀ। ਉਹ ਅਕਸਰ ਆਪਣੀ ਮਾਂ ਨਾਲ ਆਪਣੇ ਵਿਅਕਤੀਗਤ ਪਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8