ਫ਼ੌਜੀ ਦੇ ਛੁੱਟੀ ’ਤੇ ਆਉਣ ਦੀ ਉਡੀਕ ’ਚ ਸੀ ਪਰਿਵਾਰ, ਵਰਤ ਗਿਆ ਇਹ ਭਾਣਾ
Friday, Jun 02, 2023 - 02:30 AM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਬਲਾਕ ਨੂਰਪੁਰਬੇਦੀ ਦੇ ਪਿੰਡ ਦਹੀਰਪੁਰ ਨਾਲ ਸਬੰਧਿਤ ਪੈਰਾ ਮਿਲਟਰੀ (ਸੀ. ਆਈ. ਐੱਸ. ਐੱਫ.) ’ਚ ਬਤੌਰ ਏ. ਐੱਸ. ਆਈ. (ਈ. ਐੱਕਸ. ਈ.) ਡਿਊਟੀ ਨਿਭਾ ਰਹੇ ਫ਼ੌਜੀ ਚਮੇਲ ਸਿੰਘ ਪੁੱਤਰ ਜਗਤ ਰਾਮ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਫ਼ੌਜੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਏ. ਐੱਸ. ਆਈ. ਚਮੇਲ ਸਿੰਘ ਹੈਦਰਾਬਾਦ ਵਿਖੇ ਸੀ. ਆਈ. ਐੱਸ. ਐੱਫ. ਦੀ ਯੂਨਿਟ ’ਚ ਤਾਇਨਾਤ ਸਨ ਤੇ ਜਦੋਂ ਉਹ ਉੱਥੋਂ ਏਅਰਪੋਰਟ ’ਤੇ ਡਿਊਟੀ ਲਈ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਸਾਥੀ ਫ਼ੌਜੀਆਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਦਰਦ ਨਾ ਸਹਾਰਦਿਆਂ ਉਨ੍ਹਾਂ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ
ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 2 ਸਾਲ ਹੈਦਰਾਬਾਦ ਵਿਖੇ ਤਾਇਨਾਤ ਚਮੇਲ ਸਿੰਘ ਦਾ ਕੁਝ ਦਿਨ ਪਹਿਲਾਂ ਹੀ ਦਿੱਲੀ ਵਿਖੇ ਤਬਾਦਲਾ ਹੋਇਆ ਸੀ ਤੇ ਜਿਨ੍ਹਾਂ 1-2 ਦਿਨਾਂ ’ਚ ਘਰ ਆ ਕੇ ਮੁੜ ਨਵੀਂ ਪੋਸਟਿੰਗ ’ਤੇ ਜੁਆਇਨ ਕਰਨਾ ਸੀ ਕਿ ਉਕਤ ਭਾਣਾ ਵਰਤ ਗਿਆ। ਏ. ਐੱਸ. ਆਈ. ਚਮੇਲ ਸਿੰਘ ਦੀ ਦੇਰ ਸ਼ਾਮ ਗ੍ਰਹਿ ਪਿੰਡ ਦਹੀਰਪੁਰ ਵਿਖੇ ਮ੍ਰਿਤਕ ਦੇਹ ਪਹੁੰਚੀ ਅਤੇ ਜਿਨ੍ਹਾਂ ਦਾ ਅੱਜ ਸਵੇਰੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੀ. ਆਈ. ਐੱਸ. ਐੱਫ. ਦੀ ਯੂਨਿਟ ਤੋਂ ਪਹੁੰਚੀ ਜਵਾਨਾਂ ਦੀ ਟੁਕੜੀ ਨੇ ਮ੍ਰਿਤਕ ਫ਼ੌਜੀ ਏ. ਐੱਸ. ਆਈ. ਚਮੇਲ ਸਿੰਘ ਨੂੰ ਅੰਤਿਮ ਸਲਾਮੀ ਦਿੱਤੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਅਵਤਾਰ ਚੌਧਰੀ, ਸਰਪੰਚ ਕਮਲਾ ਦੇਵੀ, ਸਾਬਕਾ ਸਰਪੰਚ ਰਣਜੀਤ ਸਿੰਘ, ਰਾਮ ਸਰੂਪ ਰਾਜਗਿਰੀ, ਬਲਵੀਰ ਫੌਜੀ, ਜੀਤ ਸਿੰਘ, ਬਲਵਿੰਦਰ ਸਿੰਘ ਅਤੇ ਚਰਨ ਸਿੰਘ ਸਹਿਤ ਹੋਰ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਡਕੈਤੀ ਮਾਮਲਾ, AGTF ਨੇ ਮੁਕਾਬਲੇ ਮਗਰੋਂ ਹਥਿਆਰਾਂ ਸਣੇ ਦੋ ਮੁਲਜ਼ਮ ਕੀਤੇ ਕਾਬੂ