ਵੱਡੀ ਖ਼ਬਰ : ਅਧਿਆਪਕ ਨੇ ਪਰਿਵਾਰ ਸਮੇਤ ਨਹਿਰ ''ਚ ਸੁੱਟਿਆ ਮੋਟਰਸਾਈਕਲ, ਪਿਓ-ਪੁੱਤ ਰੁੜੇ

06/10/2021 6:05:39 PM

ਜ਼ੀਰਾ (ਦਵਿੰਦਰ ਅਕਾਲੀਆਂਵਾਲਾ, ਗੁਰਮੇਲ): ਅੱਜ ਤਿੱਖੜ ਦੁਪਹਿਰ ਪਿੰਡ ਲੋਹਕੇ ਖ਼ੁਰਦ ਦੇ ਇਕ ਪਰਿਵਾਰ ਨੇ ਰਾਜਸਥਾਨ ਫੀਡਰ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂਕਿ ਦੋ ਜੀਆਂ ਨੂੰ ਪੁਲਸ ਨੇ ਮੌਕੇ 'ਤੇ ਬਚਾ ਲਿਆ ਜਦੋਂ ਕਿ ਪਿਓ ਪੁੱਤ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ।ਪ੍ਰਾਪਤ ਜਾਣਕਾਰੀ ਮੁਤਾਬਕ ਬੇਅੰਤ ਸਿੰਘ ਪੁੱਤਰ ਵਿਸਾਖਾ ਸਿੰਘ ਜੋ ਕਿ ਪਿੰਡ ਸ਼ਾਹ ਵਾਲਾ ਵਿਖੇ ਪ੍ਰਾਈਵੇਟ ਸਕੂਲ ਚਲਾ ਰਿਹਾ ਸੀ, ਉਹ ਪਿੰਡ ਸੁਰ ਸਿੰਘ ਵਾਲਾ ਵਿਖੇ ਮੱਸਿਆ ਦੇ ਦਿਹਾੜੇ 'ਤੇ ਨਤਮਸਤਕ ਹੋ ਕੇ ਵਾਪਸ ਪਰਤ ਰਿਹਾ ਸੀ।ਇੱਕ ਵਾਰ ਉਹ ਨਹਿਰਾਂ ਨੂੰ ਟੱਪ ਗਿਆ ਪ੍ਰੰਤੂ ਜਦ ਨਹਿਰਾਂ ਨੂੰ ਲੰਘ ਕੇ ਕੁਝ ਦੂਰ ਗਿਆ ਤਾਂ  ਉਹ ਦੇ ਮਨ ਵਿਚ ਕੀ ਖ਼ਿਆਲ ਆਇਆ 'ਤੇ ਫਿਰ ਵਾਪਸ ਪਰਤ ਕੇ ਉਸ ਨੇ ਸਮੇਤ ਮੋਟਰਸਾਈਕਲ ਨਹਿਰ ਵਿੱਚ ਸੁੱਟ ਦਿੱਤਾ।

ਇਹ ਵੀ ਪੜ੍ਹੋ: ਜੈਪਾਲ ਭੁੱਲਰ ਦੀ ਮਾਂ ਨੇ ਰੋਂਦਿਆਂ ਕਿਹਾ- ਮੇਰਾ ਪੁੱਤ ਗੈਂਗਸਟਰ ਬਣਿਆ ਨਹੀਂ, ਉਸ ਨੂੰ ਬਣਾਇਆ ਗਿਆ (ਵੀਡੀਓ)

PunjabKesari

ਮੋਟਰ ਸਾਈਕਲ ਤੇ ਉਹ ਆਪਣੀ ਪਤਨੀ ਵੀਰਜੀਤ ਕੌਰ ਜੋ ਕਿ ਸਕੂਲ ਦੀ ਪ੍ਰਿੰਸੀਪਲ ਹੈ।ਇੱਕ ਪੁੱਤਰ ਗੁਰਬਖ਼ਸ ਸਿੰਘ ਪੜ੍ਹਿਆ ਜੋ ਕਿ ਅੱਠ ਸਾਲ ਦਾ ਸੀ ਇਕ ਧੀ ਰਹਿਮਤ ਕੌਰ ਜੋ ਕਿ ਸਾਲ ਦੀ ਸੀ।ਉਨ੍ਹਾਂ ਸਮੇਤ ਮੋਟਰਸਾਈਕਲ ਨਹਿਰ ਵਿੱਚ ਸੁੱਟ ਦਿੱਤਾ। ਮੌਕੇ ’ਤੇ ਪੁਲਸ ਪਾਰਟੀ ਨੇ ਉਸ ਦੀ ਪਤਨੀ ਵੀਰਜੀਤ ਕੌਰ ਅਤੇ ਬੇਟੀ ਰਹਿਮਤ ਕੌਰ ਨੂੰ ਬਚਾ ਲਿਆ ਜਦੋਂਕਿ ਬੇਅੰਤ ਸਿੰਘ ਅਤੇ ਉਸਦਾ ਪੁੱਤਰ ਗੁਰਬਖ਼ਸ਼ ਸਿੰਘ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਜਿਨ੍ਹਾਂ ਦੀ ਭਾਲ ਜਾਰੀ ਹੈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਐੱਸ.ਡੀ.ਐੱਮ. ਰਣਜੀਤ ਸਿੰਘ ਭੁੱਲਰ,ਡੀ.ਐੱਸ.ਪੀ. ਰਾਜਵਿੰਦਰ ਸਿੰਘ,ਸਰਪੰਚ ਚਮਕੌਰ ਸਿੰਘ ਮੌਕੇ 'ਤੇ ਪੁੱਜੇ।ਬੇਅੰਤ ਸਿੰਘ ਭਰਾ ਸੁਖਵੰਤ ਸਿੰਘ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਹੈ ਉਸ ਨੇ ਦੱਸਿਆ ਕਿ ਉਨ੍ਹਾਂ ਤੇ ਕੋਈ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਸੀ। ਉਹ ਸ਼ਾਹ ਵਾਲਾ ਵਿਖੇ ਰਹਿ ਰਿਹਾ ਸੀ।ਮੌਕੇ ਤੇ ਇਕੱਤਰ ਲੋਕਾਂ ਨੇ ਦੱਸਿਆ ਕਿ ਜਦ ਵੀਰਜੀਤ  ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਧੀ ਰਹਿਮਤ ਨੂੰ ਉਸ ਨੇ ਘੁੱਟ ਕੇ ਫੜਿਆ ਹੋਇਆ ਸੀ ਜੋ ਸਾਲ ਭਰਦੀ ਹੈ।

ਇਹ ਵੀ ਪੜ੍ਹੋ:  ਨਾਬਾਲਗ ਬੱਚੇ ਨੇ ਭੱਜ ਕੇ ਬਚਾਈ ਜਾਨ, ਡੇਰਾ ਸੰਚਾਲਕ ਗਰਮ ਸਰੀਏ ਅਤੇ ਚਿਮਟੇ ਲਗਾ ਕਰਦਾ ਸੀ ਤਸ਼ੱਦਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Shyna

Content Editor

Related News