''ਫੈਮਿਲੀ ਪਲਾਨਿੰਗ'' ''ਚ ਚੰਡੀਗੜ੍ਹ ਸਭ ਤੋਂ ਅੱਗੇ, ਪੰਜਾਬ ਦੂਜੇ ਨੰਬਰ ''ਤੇ

05/30/2016 1:14:40 PM

ਨਵੀਂ ਦਿੱਲੀ/ਜਲੰਧਰ : ਦੇਸ਼ ਦੀ ਆਬਾਦੀ ਕੰਟਰੋਲ ਕਰਨ ''ਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ''ਚੋਂ ਪਹਿਲੇ ਨੰਬਰ ''ਤੇ ਚੰਡੀਗੜ੍ਹ ਅਤੇ ਸੂਬਿਆਂ ''ਚੋਂ ਆਂਧਰਾ ਪ੍ਰਦੇਸ਼ ਤੋਂ ਬਾਅਦ ਦੂਜੇ ਨੰਬਰ ''ਤੇ ਪੰਜਾਬ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਅਸਲ ''ਚ ਕੇਂਦਰ ਸਰਕਾਰ ਦੇ ਅਪ੍ਰੈਲ, 2016 ਤੱਕ ਦੇ ਆਂਕੜਿਆਂ ਮੁਤਾਬਕ ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਸਾਰੇ ਵੱਡੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਲੋਕ ਪਰਿਵਾਰ ਨਿਯੋਜਨ ''ਚ ਜ਼ਿਆਦਾ ਸਫਲ ਰਹੇ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜੇ. ਪੀ. ਨੱਡਾ ਦਾ ਕਹਿਣਾ ਹੈ ਕਿ ਪਰਿਵਾਰ ਨਿਯੋਜਨ ਦੀ ਰਾਸ਼ਟਰੀ ਔਸਤ 47 ਫੀਸਦੀ ਹੈ, ਜਦੋਂ ਕਿ ਪੰਜਾਬ ''ਚ 59.8 ਫੀਸਦੀ ਜੌੜਿਆਂ ਨੇ ''ਫੈਮਿਲੀ ਪਲਾਨਿੰਗ'' ਦੇ ਆਧੁਨਿਕ ਤਰੀਕੇ ਅਪਣਾਏ ਹਨ।

Babita Marhas

News Editor

Related News