ਫ਼ਿਰੋਜ਼ਪੁਰ: ਸੜਕ ’ਤੇ ਜਨਾਨੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਪਰਿਵਾਰ ਵਾਲਿਆਂ ਨੂੰ ਕਤਲ ਦਾ ਸ਼ੱਕ

2/25/2021 3:40:03 PM

ਜ਼ੀਰਾ (ਸਤੀਸ਼): ਅੱਜ ਸਵੇਰੇ ਜ਼ੀਰਾ ਦੇ ਮੱਲਾਂਵਾਲਾ ਰੋਡ ਤੇ ਪਿੰਡ ਬੋਤੀਆਂ ਵਾਲਾ ਵਿਖੇ ਸੜਕ ਤੇ ਇੱਕ 55- 60 ਸਾਲ ਦੀ ਜਨਾਨੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਨਾਨੀ  ਅੰਗਰੇਜ਼ ਕੌਰ ਦੇ ਪੁੱਤਰ ਬੱਬੂ ਨੇ ਦੱਸਿਆ ਕਿ ਉਸ ਦੀ ਮਾਂ ਅੰਗਰੇਜ਼ ਕੌਰ 2-3 ਦਿਨ ਪਹਿਲਾਂ ਆਪਣੀ ਭੈਣ ਨੂੰ ਮਿਲਣ ਵਾਸਤੇ ਘਰੋਂ ਗਈ ਸੀ ਪਰ ਘਰ ਨਹੀਂ ਪਰਤੀ।  ਉਨ੍ਹਾਂ ਵੱਲੋਂ ਉਸ ਦੀ ਬਹੁਤ ਤਲਾਸ਼ ਕਰਨ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਮਾਂ ਦੀ ਲਾਸ਼ ਜ਼ੀਰਾ ਮੱਲਾਂਵਾਲਾ ਰੋਡ ਤੇ ਪਿੰਡ ਬੋਤੀਆਂ ਵਾਲਾ ਵਿਖੇ ਸੜਕ ਤੇ ਪਈ ਹੈ, ਜਿਸ ਤੇ ਉਹ ਮੌਕੇ ਤੇ ਪਹੁੰਚੇ। ਉਸ ਵੱਲੋਂ ਆਪਣੀ ਮਾਂ ਦੇ ਕਤਲ ਦਾ ਸ਼ੱਕ ਜ਼ਾਹਰ ਕਰਦਿਆਂ ਪੰਜਾਬ ਸਰਕਾਰ  ਪਾਸੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। 

ਇਹ ਵੀ ਪੜ੍ਹੋ:  ਵਾਰਿਸ ਦੀ ਸ਼ੱਕੀ ਮੌਤ ਦੀਆਂ ਖੁੱਲ੍ਹਣ ਲੱਗੀਆਂ ਗੁੰਝਲਾਂ, ਮਾਮੇ ਦੇ ਬਿਆਨਾਂ ਤੋਂ ਹੋਇਆ ਨਵਾਂ ਖੁਲਾਸਾ

ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆ ਐੱਸ.ਪੀ.ਡੀ. ਫਿਰੋਜ਼ਪੁਰ ਸ. ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਚੱਲਦਿਆਂ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ  ਗ੍ਰਿਫ਼ਤਾਰ ਕਰ ਲਿਆ ਜਾਏਗਾ।

ਇਹ ਵੀ ਪੜ੍ਹੋ:  89 ਸਾਲ ਦੀ ਉਮਰ ਵਿੱਚ ਵੀ 'ਹੌਂਸਲੇ ਦੀ ਦੌੜ' ਬਰਕਰਾਰ, 3 ਸੋਨੇ ਦੇ ਮੈਡਲ ਜਿੱਤ ਕੇ ਇੰਦਰ ਸਿੰਘ ਨੇ ਰਚਿਆ ਇਤਿਹਾਸ


Shyna

Content Editor Shyna