ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ

Tuesday, Jun 01, 2021 - 11:09 AM (IST)

ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ

ਫਰੀਦਕੋਟ (ਜਸਬੀਰ ਸਿੰਘ): ਕੁਦਰਤ ਦੇ ਰੰਗ ਵੀ ਅਜੀਬ ਹੁੰਦੇ ਹਨ, ਕਈ ਵਾਰ ਕੁਦਰਤ ਦੇ ਕੌਤਕ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀ ਇਕ ਅਜੀਬ ਕੌਤਕ ਕੁਦਰਤ ਨੇ ਦਿਖਾਇਆ, ਜਦੋਂ ਇਕ 75 ਸਾਲਾ ਔਰਤ ਮਰ ਕੇ ਫਿਰ ਜ਼ਿੰਦਾ ਹੋ ਗਈ।

ਇਹ ਵੀ ਪੜ੍ਹੋ: ਬਠਿੰਡਾ: ਥਾਣੇਦਾਰ ਦੀ ਹਵਸ ਦੀ ਸ਼ਿਕਾਰ ਹੋਈ ਵਿਧਵਾ ਦੇ ਪੁੱਤ ਨੂੰ ਮਿਲੀ ਜ਼ਮਾਨਤ

ਜਾਣਕਾਰੀ ਦੇ ਮੁਤਾਬਕ ਕੰਮੇਆਣਾ ਗੇਟ ਕੋਲ ਡਾ. ਅੰਬੇਡਕਰ ਦੇ ਰਹਿਣ ਵਾਲੇ ਗੁਰਜੰਟ ਸਿੰਘ ਨੇ ਦੱਸਿਆ ਕਿ ਮੇਰੀ ਮਾਂ ਗੁਰਦੀਪ ਕੌਰ ਪਤਨੀ ਸਵ. ਤਾਰ ਸਿੰਘ ਕਾਫੀ ਦਿਨਾਂ ਤੋਂ ਸਿਹਤ ਪੱਖੋਂ ਢਿੱਲੇ ਚੱਲ ਰਹੇ ਸਨ ਅਤੇ ਬੀਤੇ ਸ਼ੁੱਕਰਵਾਰ ਇਕ ਦਮ ਡਿੱਗ ਪਏ ਤੇ ਉਸ ਤੋਂ ਬਾਅਦ ਨਹੀਂ ਬੋਲੇ। ਅਸੀਂ ਉਨ੍ਹਾਂ ਨੂੰ ਮ੍ਰਿਤਕ ਸਮਝ ਕੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੁਲਾ ਲਿਆ ਸੀ। ਜਦੋਂ ਅਸੀਂ ਸਸਕਾਰ ਦੀ ਤਿਆਰੀ ਕਰ ਰਹੇ ਸੀ ਤਾਂ ਮਾਤਾ ਜੀ ਦਾ ਪਹਿਲਾਂ ਪੈਰ ਹਿੱਲਿਆ ਤਾਂ ਅਸੀਂ ਨਾਲ ਦੀ ਨਾਲ ਡਾਕਟਰ ਨੂੰ ਬੁਲਾ ਲਿਆ, ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਮਾਤਾ ਜੀ ਬਿਲਕੁਲ ਠੀਕ ਸੀ, ਜਿਸ ਨਾਲ ਸਾਡੇ ਪਰਿਵਾਰ ’ਚ ਫਿਰ ਤੋਂ ਰੌਣਕ ਆ ਗਈ ਹੈ।

ਇਹ ਵੀ ਪੜ੍ਹੋ:  ਫ਼ਿਰੋਜ਼ਪੁਰ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, 17 ਲੋਕਾਂ ਖ਼ਿਲਾਫ਼ ਮਾਮਲਾ ਦਰਜ


author

Shyna

Content Editor

Related News