ਪੁਰਾਣੀ ਰੰਜਿਸ਼ ਸਵਾ ਮਹੀਨੇ ਦੇ ਬੱਚੇ 'ਤੇ ਪਈ ਭਾਰੀ, ਹਮਲੇ ਦੌਰਾਨ ਹੋਈ ਮੌਤ
Saturday, Jan 04, 2020 - 11:40 AM (IST)
ਮਹਿਤਪੁਰ (ਸੂਦ)— ਪੁਰਾਣੀ ਰੰਜਿਸ਼ ਕਾਰਨ ਘਰ 'ਤੇ ਇੱਟਾਂ-ਪੱਥਰਾਂ ਨਾਲ ਕੀਤੇ ਹਮਲੇ 'ਚ ਸਵਾ ਮਹੀਨੇ ਦੇ ਬੱਚੇ ਦੇ ਇੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਯਕੂਬ ਪੁੱਤਰ ਦੇਸਰਾਜ ਵਾਸੀ ਬਘੇਲਾ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਉਸ ਦੇ ਘਰ 'ਤੇ ਵੀਰਵਾਰ ਸ਼ਾਮ ਨੂੰ ਨਵਪ੍ਰੀਤ ਪੁੱਤਰ ਸਰਬਜੀਤ, ਨੀਰਜ ਪੁੱਤਰ ਸਰਬਜੀਤ, ਗੁਰਪ੍ਰੀਤ ਪੁੱਤਰ ਬੂਟਾ, ਹਰਪ੍ਰੀਤ ਪੁੱਤਰ ਮਹਿੰਦਰ, ਜਸਵੀਰ, ਮਨਿੰਦਰ ਪੁੱਤਰ ਰਹਿਮਤ, ਕੁਲਦੀਪ ਪੁੱਤਰ ਸ਼ਿਮਲੀ, ਮੰਨਾ ਪੁੱਤਰ ਬੱਗਾ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੁਲਸ ਆਉਣ 'ਤੇ ਇਹ ਲੋਕ ਮੌਕੇ ਤੋਂ ਫਰਾਰ ਹੋ ਗਏ। ਫਿਰ ਦੁਬਾਰਾ ਰਾਤ ਸਾਢੇ 9 ਵਜੇ ਘਰ 'ਤੇ ਹਮਲਾ ਕਰਕੇ ਇੱਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਇੱਟ ਉਸ ਦੇ ਛੋਟੇ ਬੱਚੇ ਜੋ ਸਿਰਫ ਸਵਾ ਮਹੀਨੇ ਦਾ ਸੀ, ਦੇ ਲੱਗੀ।
ਬੱਚੇ ਨੂੰ ਸਰਕਾਰੀ ਹਸਪਤਲ 'ਚ ਦਾਖਲ ਕਰਵਾਇਆ ਗਿਆ, ਜਿਸ ਨੂੰ ਸਵੇਰੇ 6 ਵਜੇ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪੁਲਸ ਵੱਲੋਂ ਐੱਫ. ਆਰ. ਆਈ. ਨੰ. 004 ਧਾਰਾ 302, 506, 148, 149 ਤਹਿਤ ਮੁੱਕਦਮਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਲਖਵੀਰ ਸਿੰਘ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।