PF ਅਕਾਊਂਟ ਹੋਲਡਰ ਦੀ ਮੌਤ ’ਤੇ ਪਰਿਵਾਰ, ਨੋਮਿਨੀ ਨੂੰ ਮਿਲੇਗਾ 7 ਲੱਖ ਰੁਪਏ ਦਾ ਡੈੱਥ ਕਲੇਮ

05/26/2021 1:42:07 AM

ਲੁਧਿਆਣਾ(ਸੇਠੀ)– ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਵੀ ਇਸ ਬੀਮਾਰੀ ਦੀ ਵਜ੍ਹਾ ਨਾਲ ਜਾ ਰਹੀ ਹੈ, ਜੋ ਇਸ ਦੀ ਗ੍ਰਿਫਤ ਵਿਚ ਆਏ ਹਨ। ਇਸ ਤਰ੍ਹਾਂ ਦੇ ਪਰਿਵਾਰਾਂ ’ਤੇ ਸੰਕਟ ਅਚਾਨਕ ਵਧ ਗਿਆ ਹੈ।

ਇਹ ਵੀ ਪੜ੍ਹੋ- ਪ੍ਰੀਖਿਆਵਾਂ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਦਾ ਟੀਕਾਕਰਨ ਯਕੀਨੀ ਬਣਾਉਣਾ ਚਾਹੀਦੈ : ਸਿੰਗਲਾ

ਪੀ. ਐੱਫ. ਅਕਾਊਂਟ ਹੋਲਡਰ ਨੂੰ 7 ਲੱਖ ਰੁਪਏ ਤੱਕ ਦੀ ਫ੍ਰੀ ਇੰਸ਼ੋਰੈਂਸ ਮਿਲਦੀ ਹੈ। ਇਸ ਵਿਚ ਜੇਕਰ ਕਿਸੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਦੇ ਮੈਂਬਰ 7 ਲੱਖ ਰੁਪਏ ਦਾ ਡੈੱਥ ਕਲੇਮ ਕਰ ਸਕਦੇ ਹਨ। ਕੋਰੋਨਾ ਦੀ ਵਜ੍ਹਾ ਨਾਲ ਜਾਨ ਗਵਾਉਣ ਵਾਲੇ ਕਰਮਚਾਰੀ ਦੇ ਪਰਿਵਾਰ ਦੇ ਮੈਂਬਰ ਜਾਂ ਨੋਮਿਨੀ ਵੀ ਇਸ ਇੰਸ਼ੋਰੈਂਸ ਦੇ ਅਧੀਨ ਡੈੱਥ ਕਲੇਮ ਕਰ ਸਕਦਾ ਹੈ। ਈ. ਡੀ. ਐੱਲ. ਆਈ. ਤਹਿਤ ਇਹ ਪੈਸਾ ਪੀ. ਐੱਫ. ਅਕਾਊਂਟ ਹੋਲਡਰ ਦੇ ਨਾਮਿਨੀ ਨੂੰ ਮਿਲਦਾ ਹੈ ਪਰ ਜੇਕਰ ਅਕਾਊਂਟ ਹੋਲਡਰ ਨੇ ਕਿਸੇ ਨੂੰ ਆਪਣਾ ਨੋਮਿਨੀ ਨਹੀਂ ਬਣਾਇਆ ਹੈ ਤਾਂ ਕਰਮਚਾਰੀ ਦੀ ਪਤਨੀ, ਬੱਚੇ ਵੀ ਪੈਸੇ ਦੇ ਲਈ ਕਲੇਮ ਕਰ ਸਕਦੇ ਹਨ।

ਇਨ੍ਹਾਂ ਫਰਮਾਂ ਦੀ ਪਵੇਗੀ ਲੋੜ

ਇਹ ਵੀ ਪੜ੍ਹੋ- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਕਾਰਣ 176 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

ਜਦ ਇਕ ਤਾਇਨਾਤ ਕਰਮਚਾਰੀ (ਮੈਂਬਰ) ਦੀ 58 ਸਾਲ ਦੀ ਉਮਰ ਤੋਂ ਪਹਿਲਾਂ ਕੰਮ ਕਰਦੇ ਸਮੇਂ ਮੌਤ ਹੋ ਜਾਂਦੀ ਹੈ ਤਾਂ ਕਾਨੂੰਨੀ ਨਾਮਿਨੀ ਵਿਅਕਤੀ ਜਾਂ ਉਤਰਾ ਅਧਿਕਾਰੀ ਨੂੰ ਨਿਮਨ ਲਿਖਤ ਫਾਰਮ ਜਮ੍ਹਾ ਕਰਨੇ ਹੋਣਗੇ।

1.-ਫਾਰਮ-20 (ਈ. ਪੀ. ਐੱਫ.) ਇਸ ਪੀ. ਐੱਫ. ਯੋਗਦਾਨ ਦਾ ਅੰਤਿਮ ਨਿਪਟਾਨ ਦਾਅਵਾ ਹੁੰਦਾ ਹੈ।

2.-ਫਾਰਮ-10 ਡੀ. ਈ. ਪੀ. ਐੱਫ. ਅੰਸ਼ਦਾਨ ਦੇ ਬਦਲੇ ਉਤਰਜੀਤੀ ਪੈਨਸ਼ਨ (ਪਤਨੀ ਤੇ 2 ਬੱਚੇ ) ਮਿਲਦੀ ਹੈ।

3.-ਫਾਰਮ-5 ਆਈ. ਐੱਫ. (ਈ. ਡੀ. ਐੱਲ. ਆਈ.) ਬੀਮਾ ਲਈ ਅੰਤਿਮ ਨਿਪਟਾਨ ਕੀਤਾ ਜਾਂਦਾ ਹੈ।

4.-ਪੀ. ਐੱਫ. ਖਾਤੇ ’ਚੋਂ ਪੈਸਾ ਕੱਢਵਾਉਣ ਲਈ ਨਿਯੋਕਤਾ ਕੋਲ ਜਮ੍ਹਾ ਹੋਣ ਵਾਲੇ ਫਾਰਮ ਨਾਲ ਬੀਮਾ ਕਵਰ ਦਾ ਫਾਰਮ-5 ਆਈ. ਐੱਫ. ਵੀ ਜਮ੍ਹਾ ਕਰਨਾ ਪਵੇਗਾ। ਇਸ ਫਾਰਮ ਨੂੰ ਨਿਯੋਕਤਾ ਟੈਸਟਿਡ ਕਰੇਗਾ ਜੇਕਰ ਨਿਯੋਕਤਾ ਮੁਹੱਈਆ ਨਹੀਂ ਹੈ ਤਾਂ ਫਾਰਮ ਨੂੰ ਕਿਸੇ ਗਜ਼ਟਿਡ ਅਧਿਕਾਰੀ ਤੋਂ ਟੈਸਟਿਡ ਕਰਾਉਣਾ ਹੋਵੇਗਾ।


Bharat Thapa

Content Editor

Related News