ਬੀਮੇ ਦੀ ਰਾਸ਼ੀ ਲੈਣ ਲਈ ਪਰਿਵਾਰ ਨੇ ਪੁੱਤ ਦੀ ਮੌਤ ਦਾ ਰਚਿਆ ਡਰਾਮਾ

Tuesday, Sep 17, 2019 - 06:32 PM (IST)

ਬੀਮੇ ਦੀ ਰਾਸ਼ੀ ਲੈਣ ਲਈ ਪਰਿਵਾਰ ਨੇ ਪੁੱਤ ਦੀ ਮੌਤ ਦਾ ਰਚਿਆ ਡਰਾਮਾ

ਕਾਠਗੜ੍ਹ (ਰਾਜੇਸ਼) : ਬੀਤੇ ਦਿਨੀਂ ਹਲਕੇ ਦੇ ਮੰਡ ਕੇਤਰ ਅਧੀਨ ਪੈਂਦੇ ਇਕ ਪਿੰਡ 'ਚ ਇਕ ਵਿਅਕਤੀ ਨੇ ਆਪਣੇ 34 ਕੁ ਸਾਲਾ ਨੌਜਵਾਨ ਪੁੱਤਰ ਨੂੰ ਝੂਠੀ ਸਕੀਮ ਬਣਾ ਕੇ ਮੁਰਦਾ ਐਲਾਨ ਦਿੱਤਾ ਅਤੇ ਉਸਦਾ ਡੈੱਥ ਸਰਟੀਫਿਕੇਟ ਲੈਣ ਲਈ ਸਬੰਧਤ ਆਸ਼ਾ ਵਰਕਰ ਤੱਕ ਪਹੁੰਚ ਕੀਤੀ। ਜਾਣਕਾਰੀ ਅਨੁਸਾਰ ਹਲਕੇ ਦੇ ਇਕ ਪਿੰਡ 'ਚ ਇਕ ਵਿਅਕਤੀ ਨੇ ਲੱਖਾਂ ਰੁਪਏ ਦੀ ਬੀਮਾ ਪਾਲਿਸੀ ਲਈ ਸੀ ਜਿਸਨੂੰ ਪ੍ਰਾਪਤ ਕਰਨ ਲਈ ਪੂਰੇ ਪਰਿਵਾਰ ਨੇ ਫਿਲਮੀ ਅੰਦਾਜ਼ 'ਚ ਬੀਤੇ ਦਿਨੀਂ ਮਰਿਆ ਹੋਇਆ ਐਲਾਨ ਦਿੱਤਾ ਜਿਸ ਦੇ ਸਸਕਾਰ ਦਾ ਡਰਾਮਾ ਰਾਤ ਸਮੇਂ ਪਰਿਵਾਰ ਨੇ ਘਰ ਦੇ ਮਕਾਨਾਂ ਦੇ ਨਜ਼ਦੀਕ ਲੱਕੜਾਂ ਆਦਿ ਜਲਾਕੇ ਕਰ ਦਿੱਤਾ। ਇਸ ਗੱਲ ਦਾ ਗੁਆਂਢੀਆਂ ਤੱਕ ਨੂੰ ਵੀ ਪਤਾ ਲੱਗਣ ਨਾ ਦਿੱਤਾ। ਡਰਾਮੇ ਦਾ ਪਤਾ ਲੋਕਾਂ ਨੂੰ ਉਦੋਂ ਲੱਗਾ ਜਦੋਂ 1-2 ਦਿਨ ਬਾਅਦ ਮ੍ਰਿਤਕ ਐਲਾਨ ਵਿਅਕਤੀ ਦਾ ਭਰਾ ਆਸ਼ਾ ਵਰਕਰ ਕੋਲ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਨਾਮ ਦਰਜ ਕਰਵਾਉਣ ਲਈ ਗਿਆ। 

ਮੌਤ ਦੇ ਸਬੂਤ ਨੂੰ ਪੁਖਤਾ ਕਰਨ ਲਈ ਸਬੰਧਤ ਆਸ਼ਾ ਵਰਕਰ ਨੇ ਪਹਿਲਾਂ ਸਬੰਧਤ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਅਤੇ ਫਿਰ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਿਸ ਤੋਂ ਉਸਨੂੰ ਪਤਾ ਲੱਗਾ ਕਿ ਮ੍ਰਿਤਕ ਵਿਅਕਤੀ ਜਿਉਂਦਾ ਹੈ ਅਤੇ ਉਸਦੀ ਮੌਤ ਨਹੀਂ ਹੋਈ ਹੈ, ਇਸ ਤੋਂ ਉਸਨੂੰ ਗੜਬੜੀ ਮਹਿਸੂਸ ਹੋਈ। ਰੌਲਾ ਪੈਣ 'ਤੇ ਜਦੋਂ ਸਬੰਧਤ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਦਬਾਅ ਪਿਆ ਤਾਂ ਉਨ੍ਹਾਂ ਸਾਰੀ ਸੱਚਾਈ ਸਾਹਮਣੇ ਲਿਆਂਦੀ ਅਤੇ ਮ੍ਰਿਤਕ ਦੇ ਰੱਖੇ ਗਏ ਭੋਗ ਤੋਂ ਇਕ ਦਿਨ ਪਹਿਲਾਂ ਮਰਿਆ ਵਿਅਕਤੀ ਘਰ ਆ ਗਿਆ। 

ਦੂਜੇ ਪਾਸੇ ਘਰ ਵਾਲਿਆ ਨੇ ਬਣਾਏ ਗਏ ਸਿਵੇ ਨੂੰ ਟ੍ਰੈਕਟਰ ਨਾਲ ਵਾਹਕੇ ਪੱਧਰਾ ਕਰ ਦਿੱਤਾ। ਇਸ ਮਾਮਲੇ ਦਾ ਜਦੋਂ ਮੀਡੀਆ ਨੂੰ ਪਤਾ ਲੱਗਾ ਤਾਂ ਉਨ੍ਹਾਂ ਸਬੰਧਤ ਆਸ਼ਾ ਵਰਕਰ ਨਾਲ ਸੰਪਰਕ ਕੀਤਾ ਤੇ ਪੂਰੀ ਕਹਾਣੀ ਦਾ ਪਤਾ ਲਗਾਇਆ। ਇਸ ਦੌਰਾਨ ਆਸ਼ਾ ਵਰਕਰ ਨੇ ਭਰੇ ਗਏ ਮੌਤ ਦੇ ਸਰਟੀਫਿਕੇਟ ਦੀ ਕਾਪੀ ਵੀ ਦਿਖਾਈ। ਇਸ ਦੌਰਾਨ ਆਸ਼ਾ ਵਰਕਰ ਨੇ ਦੱਸਿਆ ਕਿ ਉਸਨੇ ਫਾਰਮ ਤਾਂ ਭਰ ਲਿਆ ਸੀ ਪਰ ਸੱਚ ਜਾਣੇ ਬਿਨਾਂ ਉਸਨੇ ਅੱਗੇ ਤਸਦੀਕ ਨਹੀਂ ਕਰਵਾਇਆ। ਇਸ ਗੱਲ ਨੂੰ ਲੈ ਕੇ ਹਲਕਾ ਭਰ ਦੇ ਲੋਕਾਂ 'ਚ ਕਾਫੀ ਚਰਚਾ ਹੈ।


author

Gurminder Singh

Content Editor

Related News